PCB ਦਾ ਕਾਰਨਾਮਾ, ਕੋਰੋਨਾ ਨੈਗਟਿਵ ਖਿਡਾਰੀ ਨੂੰ ਦੱਸਿਆ ਪਾਜ਼ੇਟਿਵ

06/24/2020 5:24:02 PM

ਇਸਲਾਮਾਬਾਦ : ਪਾਕਿਸਤਾਨ ਦੇ ਕ੍ਰਿਕਟਰ ਮੁਹੰਮਦ ਹਫੀਜ਼ ਦੇ ਕੋਰੋਨਾ ਵਾਇਰਸ 'ਕੋਵਿਡ-19' ਪਾਜ਼ੇਟਿਵ ਹੋਣ ਦੀ ਪੁਸ਼ਟੀ ਦੇ ਇਕ ਦਿਨ ਬਾਅਦ ਉਸ ਨੇ ਆਪਣੀ ਜਾਂਚ ਰਿਪੋਰਟ ਨੈਗੇਟਿਵ ਆਉਣ ਦਾ ਦਾਅਵਾ ਕੀਤਾ ਹੈ। ਹਫੀਜ਼ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਐਲਾਨ ਕੀਤਾ ਕਿ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਰਿਪੋਰਟ  ਨੈਗੇਟਿਵ ਆਈ ਹੈ। 39 ਸਾਲਾ ਖਿਡਾਰੀ ਨੇ ਦੱਸਿਆ ਕਿ ਪੀ. ਸੀ. ਬੀ. ਦੀ ਰਿਪੋਰਟ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਹ ਦੂਜੀ ਰਾਏ ਦੇ ਤੌਰ 'ਤੇ ਪਰੀਖਣ ਕਰਾਉਣ ਲਈ ਗਏ ਤੇ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। 

PunjabKesari

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ 3 ਖਿਡਾਰੀਆਂ ਦੇ ਸੋਮਵਾਰ ਨੂੰ ਕੋਰੋਨਾ ਵਾਇਰਸ 'ਕੋਵਿਡ-19' ਨਾਲ ਇਨਫੈਕਟਡ ਹੋਣ ਤੋਂ ਬਾਅਦ ਮੰਗਲਵਾਰ ਨੂੰ ਹਫੀਜ਼ ਸਣੇ 7 ਖਿਡਾਰੀਆਂ ਦੇ ਕੋਰੋਨਾ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈਸੀ। ਹਫੀਜ਼ 29 ਮੈਂਬਰੀ ਪਾਕਿਸਤਾਨ ਟੀਮ ਦਾ ਹਿੱਸਾ ਸੀ ਜਿਸ ਨੂੰ 28 ਜੂਨ ਨੂੰ ਇੰਗਲੈਂਡ ਦੌਰੇ ਲਈ 3 ਟੈਸਟ ਤੇ 3 ਟੀ-20 ਮੈਚ ਖੇਡਣ ਲਈ ਰਵਾਨਾ ਹੋਣਾ ਸੀ। ਪੀ. ਸੀ. ਬੀ. ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਬੋਰਡ ਦੇ ਕੁਝ ਅਧਿਕਾਰੀ (ਸੀ. ਈ. ਓ.) ਵਸੀਮ ਖਾਨ ਨੇ ਦੋਹਰਾਇਆ ਕਿ ਇੰਗਲੈਂਡ ਦਾ ਦੌਰਾ ਯੋਜਨਾ ਮੁਤਾਬਕ ਹੋਣ ਵਾਲਾ ਸੀ ਤੇ ਖਿਡਾਰੀ ਨਿਰਧਾਰਤ ਸਮੇਂ ਮੁਤਾਬਕ ਪਾਕਿਸਤਾਨ ਤੋਂ ਰਵਾਨਾ ਹੋਣਗੇ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਹਫੀਜ਼ ਦੀ ਨਵੀਂ ਰਿਪੋਰਟ ਆਉਣ ਤੋਂ ਬਾਅਦ ਪੀ. ਸੀ. ਬੀ. ਦੀ ਕੀ ਪ੍ਰਤੀਕਿਰਿਆ ਹੋਵੇਗੀ।

PunjabKesari


Ranjit

Content Editor

Related News