ਰਵਨੀਤ ਬਿੱਟੂ ਦਾ ਵੱਡਾ ਖ਼ੁਲਾਸਾ, ਪੀ. ਐੱਮ. ਮੋਦੀ ਦੀ ਸੁਰੱਖਿਆ ’ਚ ਕੋਤਾਹੀ ਲਈ ਚਰਨਜੀਤ ਚੰਨੀ ਨੂੰ ਦੱਸਿਆ ਜ਼ਿੰਮੇਵਾਰ
Wednesday, Apr 03, 2024 - 11:17 PM (IST)
ਲੁਧਿਆਣਾ (ਗੁਪਤਾ)– ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਐਲਾਨ ਹੁੰਦਿਆਂ ਹੀ ਕਾਂਗਰਸ ’ਤੇ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ ਹਨ।
ਬਿੱਟੂ ਨੇ ਅੱਜ ਇਕ ਨਿੱਜੀ ਚੈਨਲ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਹੋਈ ਕੋਤਾਹੀ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਜਨਾ ਦਾ ਇਕ ਹਿੱਸਾ ਸੀ। ਬਿੱਟੂ ਨੇ ਕਿਹਾ ਕਿ ਸੀ. ਐੱਮ. ਚੰਨੀ ਨੇ ਹੀ ਫਿਰੋਜ਼ਪੁਰ ਦੇ ਪਿਆਰੇਆਣਾ ਪਿੰਡ ਦੇ ਫਲਾਈਓਵਰ ’ਤੇ 15 ਤੋਂ 20 ਲੋਕ ਭੇਜ ਕੇ ਪੀ. ਐੱਮ. ਮੋਦੀ ਦਾ ਕਾਫਲਾ ਰੁਕਵਾ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਸਾਹਮਣੇ ਆਈ ਬੇਹੱਦ ਚੰਗੀ ਤੇ ਮਾੜੀ ਖ਼ਬਰ, ਜਾਣੋ ਕੀ ਹਨ ਨਵੇਂ ਬਦਲਾਅ
ਬਿੱਟੂ ਦਾ ਕਹਿਣਾ ਹੈÇ ਕਿ ਚੰਨੀ ਨੂੰ ਸੂਬੇ ਦੇ ਸੂਚਨਾ ਤੰਤਰ ਤੋਂ ਪਤਾ ਲੱਗ ਗਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ ਦੌਰਾਨ ਹਿਮਾਚਲ ਦੀ ਤਰਜ ’ਤੇ ਬਾਰਡਰ ਸਟੇਟ ਹੋਣ ਦੇ ਨਾਂ ’ਤੇ ਪੰਜਾਬ ਦੀ ਇੰਡਸਟਰੀ ਨੂੰ ਕਈ ਰਿਆਇਤਾਂ ਦੇਣ ਲਈ ਐਲਾਨ ਕਰਨਗੇ, ਜੋ ਰੁਕਾਵਟ ਕਾਰਨ ਸੰਭਵ ਨਹੀਂ ਹੋ ਸਕਿਆ ਕਿਉਂਕਿ ਚੰਨੀ ਨੇ ਸੂਬੇ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਕਾਂਗਰਸ ਦੇ ਹਿੱਤਾਂ ਦੀ ਰੱਖਿਆ ਲਈ ਇਹ ਸਭ ਕੀਤਾ।
ਭਾਜਪਾਈਆਂ ਨੂੰ ਖ਼ੁਸ਼ ਕਰਨ ਲਈ ਬਿੱਟੂ ਇਹ ਸਭ ਬੋਲ ਰਹੇ ਹਨ : ਚੰਨੀ
ਉਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਕਿਹਾ ਕਿ ਭਾਜਪਾਈਆਂ ਨੂੰ ਖ਼ੁਸ਼ ਕਰਨ ਲਈ ਬਿੱਟੂ ਇਹ ਸਭ ਕੁਝ ਬੋਲ ਰਹੇ ਹਨ। ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।