ਕੋਰੋਨਾ ਦਾ ਕਹਿਰ : ਫਿਡੇ ਨੇ ਕੈਂਡੀਡੇਟ ਟੂਰਨਾਮੈਂਟ ਵਿਚਾਲੇ ਹੀ ਰੋਕਿਆ

03/26/2020 6:02:06 PM

ਚੇਨਈ (ਨਿਕਲੇਸ਼ ਜੈਨ)— ਰੂਸ ਦੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵਿਦੇਸ਼ਾਂ ਵਿਚ ਉਡਾਨਾਂ ਦੀ ਆਵਾਜਾਈ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਸ਼ਤਰੰਜ ਦੀ ਵਿਸ਼ਵ ਸੰਚਾਲਨ ਸੰਸਥਾ (ਫਿਡੇ) ਨੇ ਰੂਸ ਦੇ ਯੇਕਤੇਰਿਨਬਰਗ ਵਿਚ ਚੱਲ ਰਿਹਾ ਕੈਂਡੀਡੇਟ ਟੂਰਨਾਮੈਂਟ ਵੀਰਵਾਰ ਨੂੰ ਵਿਚਾਲੇ ਵਿਚ ਹੀ ਰੋਕ ਦਿੱਤਾ ਗਿਆ। ਇਹ ਵੱਕਾਰੀ ਟੂਰਨਾਮੈਂਟ 7 ਰਾਊਂਡਾਂ ਤੋਂ ਬਾਅਦ ਰੋਕਿਆ ਗਿਆ ਹੈ। ਅੱਠਵੇਂ ਦੌਰ ਦੀਆਂ ਬਾਜੀਆਂ ਵੀਰਵਾਰ ਨੂੰ ਖੇਡੀ ਜਾਣੀ ਸੀ। ਫਿਡੇ ਮੁਖੀ ਅਕਾਰਡੀ ਡਿਵੋਰਕੋਵਿਚ ਨੇ ਬਿਆਨ ਵਿਚ ਕਿਹਾ, ''ਰੂਸੀ ਸਰਕਾਰ ਨੇ 27 ਮਾਰਚ ਤੋਂ ਹੋਰਨਾਂ ਦੇਸ਼ਾਂ ਵਿਚ ਉਡਾਨਾਂ ਦੀ ਆਵਾਜਾਈ ਬੰਦ ਕਰਨ ਦਾ ਫੈਸਲਾ ਕੀਤਾ ਹੈ ਤੇ ਇਸਦੇ ਲਈ ਉਸ ਨੇ ਕੋਈ ਸਮਾਂ-ਸੀਮਾ ਵੀ ਤੈਅ ਨਹੀਂ ਕੀਤੀ ਹੈ।''

ਉਸ ਨੇ ਕਿਹਾ, ''ਖਿਡਾਰੀਆਂ ਦੀ ਸੁਰੱਖਿਆ ਤੇ ਸੁਰੱਖਿਤ ਘਰ ਵਾਪਸੀ ਦੀ ਗਾਰੰਟੀ ਦੇ ਬਿਨਾਂ ਫਿਡੇ ਟੂਰਨਾਮੈਂਟ ਜਾਰੀ ਨਹੀਂ ਰੱਖ ਸਕਦਾ ਹੈ। ਇਸ ਸਥਿਤੀ ਤੇ ਕੈਂਡੀਡੇਟ ਟੂਰਨਾਮੈਂਟ ਦੇ ਨਿਯਮਾਂ ਦੀ ਧਾਰਾ 1.5 ਦੇ ਆਧਾਰ 'ਤੇ ਫਿਡੇ ਮੁਖੀ ਨੇ ਟੂਰਨਾਮੈਂਟ ਨੂੰ ਰੋਕਣ ਦਾ ਫੈਸਲਾ ਕੀਤਾ।'' ਕੈਂਡੀਡੇਟ ਟੂਰਨਾਮੈਂਟ ਵਿਚ 8 ਖਿਡਾਰੀ ਹਿੱਸਾ ਲੈ ਰਹੇ ਸਨ। ਇਸ ਟੂਰਨਾਮੈਂਟ ਦਾ ਜੇਤੂ ਖਿਡਾਰੀ ਵਿਸ਼ਵ ਚੈਂਪੀਅਨਸ਼ਿਪ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਭਿੜੇਗਾ। ਫਿਡੇ ਨੇ ਕਿਹਾ ਕਿ ਉਹ ਬਾਅਦ ਵਿਚ ਇਸ ਟੂਰਨਾਮੈਂਟ ਨੂੰ ਫਿਰ ਤੋਂ 8ਵੇਂ ਰਾਊਂਡ ਤੋਂ ਸ਼ੁਰੂ ਕਰੇਗਾ।

ਉਸ ਨੇ ਕਿਹਾ, ''ਇਸ ਨੂੰ ਬਾਅਦ ਵਿਚ  ਜਾਰੀ ਰੱਖਿਆ ਜਾਵੇਗਾ। ਕੋਵਿਡ-19 ਮਹਾਮਾਰੀ ਨਾਲ ਸੰਬੰਧਤ ਵਿਸ਼ਵ ਪੱਧਰੀ ਸਥਿਤੀ ਸੁਧਰਨ ਤੋਂ ਬਾਅਦ ਜਲਦ ਹੀ ਇਸਦੀਆਂ ਨਵੀਆਂ ਮਿਤੀਆਂ ਦਾ ਐਲਾਨ ਕੀਤਾ ਜਾਵੇਗਾ।'' ਅਜੇ ਤਕ 7 ਰਾਊਂਡਾਂ  ਦੀਆਂ ਬਾਜੀਆਂ ਵਿਚ ਫਰਾਂਸ ਦੇ ਮੈਕਿਸਮ ਵਾਚੀਅਰ ਲਾਗ੍ਰੇਵ ਤੇ ਰੂਸ ਦੇ ਇਯਾਨ ਨੈਪੋਮਨਿਆਚੀ 7 ਵਿਚੋਂ ਇਕ ਬਰਾਬਰ 4.5 ਅੰਕ ਲੈ ਕੇ ਸਾਂਝੀ ਬੜ੍ਹਤ 'ਤੇ ਹਨ। ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਲਾਈ ਗਈ ਯਾਤਰਾ ਪਾਬੰਦੀਆਂ ਦੇ ਕਾਰਣ ਅਜੇ ਜਰਮਨੀ ਵਿਚ ਫਸੇ ਭਾਰਤੀ ਸ਼ਤਰੰਜ ਧਾਕੜ ਵਿਸ਼ਵਨਾਥਨ ਆਨੰਦ ਸ਼ਤਰੰਜ ਦੀ ਇਕ ਵੈੱਬਸਾਇਟ ਲਈ ਇਸ ਟੂਰਨਾਮੈਂਟ ਦਾ ਆਨਲਾਈਨ ਕੁਮੈਂਟਰੀ ਕਰ ਰਿਹਾ ਸੀ।


Ranjit

Content Editor

Related News