ਅਰਜਨਟੀਨਾ ਦੀ ਜਿੱਤ ਦੇ ਰੰਗ ’ਚ ਰੰਗਿਆ ਕੇਰਲ, ਹਜ਼ਾਰਾਂ ਪ੍ਰਸ਼ੰਸਕ ਜਸ਼ਨ ਮਨਾਉਣ ਲਈ ਸੜਕਾਂ ’ਤੇ ਉਤਰੇ

Sunday, Jul 11, 2021 - 07:57 PM (IST)

ਅਰਜਨਟੀਨਾ ਦੀ ਜਿੱਤ ਦੇ ਰੰਗ ’ਚ ਰੰਗਿਆ ਕੇਰਲ, ਹਜ਼ਾਰਾਂ ਪ੍ਰਸ਼ੰਸਕ ਜਸ਼ਨ ਮਨਾਉਣ ਲਈ ਸੜਕਾਂ ’ਤੇ ਉਤਰੇ

ਕੋਚੀ— ਅਰਜਨਟੀਨਾ ਦੀ ਕੋਪਾ ਅਮਰੀਕਾ ਫ਼ੁੱਟਬਾਲ ਟੂਰਨਾਮੈਂਟ ਦੇ ਫ਼ਾਈਨਲ ’ਚ ਬ੍ਰਾਜ਼ੀਲ ’ਤੇ 1-0 ਨਾਲ ਜਿੱਤ ਦੇ ਬਾਅਦ ਕੇਰਲ ’ਚ ਹਜ਼ਾਰਾਂ ਪ੍ਰਸ਼ੰਸਕ ਸੜਕਾਂ ’ਤੇ ਜਸ਼ਨ ਮਨਾਉਣ ਲਈ ਉਤਰ ਆਏ। ਐਤਵਾਰ ਦੇ ਤੜਕੇ ਕੇਰਲ ਦੀਆਂ ਸੜਕਾਂ ’ਤੇ ਦੂਰ-ਦੁਰਾਡਲੇ ਅਰਜਨਟੀਨਾ ਜਿਹਾ ਉਤਸ਼ਾਹ ਦਿਖਾਈ ਦੇ ਰਿਹਾ ਸੀ। ਆਖ਼ਰ ਦੋ ਦਿੱਗਜ ਰੀਓ ਡਿ ਜੇਨੇਰੀਓ ਦੇ ਮਕਰਾਨਾ ਸਟੇਡੀਅਮ ’ਚ ਇਕ ਦੂਜੇ ਦਾ ਸਾਹਮਣਾ ਕਰ ਰਹੇ ਸਨ। ਅਰਜਨਟੀਨਾ ਵੱਲੋਂ ਗੋਲ ਹੋਣ ਦੇ ਬਾਅਦ ਤੋਂ ਹੀ ਕੇਰਲ ਦੇ ਉਸ ਦੇ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ।

ਕੇਰਲ ’ਚ ਜ਼ਿਆਦਾਤਰ ਜਗ੍ਹਾ ਅਰਜਨਟੀਨਾ ਜਿਹਾ ਮਾਹੌਲ ਬਣਿਆ ਹੋਇਆ ਸੀ। ਫ਼ੁੱਟਬਾਲ ਇਕ ਅਜਿਹਾ ਖੇਡ ਹੈ ਜੋ ਕੇਰਲ ਦੇ ਲੋਕਾਂ ਨੂੰ ਇਕੱਠਿਆਂ ਲੈ ਕੇ ਆਉਂਦਾ ਹੈ। ਉੱਥੇ ਅਰਜਨਟੀਨਾ ਦੇ ਸਮਰਥਕਾਂ ਦੀ ਗਿਣਤੀ ਜ਼ਿਆਦਾ ਹੈ ਤੇ ਇਸ ’ਚ ਮੁੱਖਮੰਤਰੀ ਪਿਨਾਰਾਈ ਵਿਜਯਨ ਵੀ ਸ਼ਾਮਲ ਹਨ ਜਿਨ੍ਹਾਂ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਅਰਜਨਟੀਨਾ ਨੂੰ ਜਿੱਤ ਦਰਜ ਕਰਦੇ ਹੋਏ ਤੇ ਦੁਨੀਆ ਦੇ ਸਟਾਰ ਫ਼ੁੱਟਬਾਲਰ ਲਿਓਨਿਲ ਮੇਸੀ ਦੇ ਨਾਂ ’ਤੇ ਪਹਿਲਾ ਖ਼ਿਤਾਬ ਦੇਖ ਕੇ ਬਹੁਤ ਚੰਗਾ ਲੱਗਾ।

ਵਿਜਯਨ ਨੇ ਲਿਖਿਆ, ‘‘ਫ਼ੁੱਟਬਾਲ ਦੀ ਖ਼ੂਬਸੂਰਤੀ ਉਸ ਭਾਈਚਾਰੇ ’ਤੇ ਹੈ ਜੋ ਸਰਹੱਦਾਂ ਤੋਂ ਪਰੇ ਹੈ ਤੇ ਇਹੋ ਕਾਰਨ ਹੈ ਕਿ ਕੇਰਲ ’ਚ ਅਰਜਨਟੀਨਾ ਤੇ ਬ੍ਰਾਜ਼ੀਲ ਦੇ ਲੱਖਾਂ ਪ੍ਰਸ਼ੰਸਕ ਹਨ। ਇਹ ਮਨੁੱਖਤਾ, ਭਾਈਚਾਰੇ ਤੇ ਫ਼ੁੱਟਬਾਲ ਦੀ ਖੇਡ ਦੀ ਭਾਵਨਾ ਸੀ ਜਿਸ ਨੇ ਮੈਚ ਜਿੱਤਿਆ।’’


author

Tarsem Singh

Content Editor

Related News