ਫਿਰ ਇਸ਼ਾਂਤ ਦਾ ਸ਼ਿਕਾਰ ਬਣੇ ਕੁਕ, ਇੰਨੀ ਵਾਰ ਹੋ ਚੁੱਕੇ ਹਨ ਆਊਟ
Sunday, Aug 19, 2018 - 09:55 PM (IST)
ਜਲੰਧਰ— ਨਾਟਿੰਘਮ 'ਚ ਭਾਰਤ ਤੇ ਇੰਗਲੈਂਡ ਵਿਚਾਲੇ ਚਲ ਰਹੇ ਤੀਜੇ ਟੈਸਟ ਮੈਚ ਦੌਰਾਨ ਇਕ ਵਾਰ ਫਿਰ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲਿਸਟਰ ਕੁਕ ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕਰਵਾ ਦਿੱਤਾ। ਇਸ਼ਾਂਤ ਨੇ ਕੁਕ ਦਾ ਇਹ ਰਿਕਾਰਡ 10ਵਾਂ ਵਿਕਟ ਲੈ ਕੇ ਹਾਸਲ ਕੀਤਾ ਹੈ। ਇਸ ਤਰ੍ਹਾਂ ਕਰ ਉਸ ਨੇ ਕੁਕ ਨੂੰ ਜ਼ਿਆਦਾ ਵਾਰ ਆਊਟ ਕਰਨ ਦੀ ਲਿਸਟ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਉਪਰ ਸਿਰਫ ਦੱਖਣੀ ਅਫਰੀਕਾ ਦੇ ਮੋਰਨ ਮਾਰਕਲ 12 ਵਾਰ ਕੁਕ ਨੂੰ ਸਭ ਤੋਂ ਜ਼ਿਆਦਾ ਆਊਟ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਲਿਸਟ 'ਚ ਇਸ਼ਾਂਤ ਪਹਿਲਾਂ ਆਸਟਰੇਲੀਆ ਦੇ ਮਿਸ਼ੇਲ ਜਾਨਸਨ, ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਤੇ ਭਾਰਤ ਦੇ ਹੀ ਰਵੀਚੰਦਰਨ ਅਸ਼ਵਿਨ ਦੇ ਨਾਲ ਸੰਯੁਕਤ ਰੂਪ ਨਾਲ ਬਣੇ ਹੋਏ ਹਨ। ਇਹ 3 ਗੇਂਦਬਾਜ਼ ਵੀ ਕੁਕ ਨੂੰ 9 ਵਾਰ ਆਊਟ ਕਰ ਚੁੱਕੇ ਹਨ।
ਮੋਰਨ ਮੋਰਕਲ (ਦੱਖਣੀ ਅਫਰੀਕਾ)- 12 ਵਾਰ
ਇਸ਼ਾਂਤ ਸ਼ਰਮਾ (ਭਾਰਤ)- 10 ਵਾਰ
ਮਿਸ਼ੇਲ ਜਾਨਸਨ (ਆਸਟਰੇਲੀਆ), ਟ੍ਰੇਂਟ ਬੋਲਟ (ਨਿਊਜ਼ੀਲੈਂਡ) ਤੇ ਰਵੀਚੰਦਨ ਅਸ਼ਵਿਨ (ਭਾਰਤ) 9 ਵਾਰ
ਰੇਆਨ ਹੈਰਿਸ (ਆਸਟਰੇਲੀਆ), ਨਾਥਨ ਨਿਓਨ (ਆਸਟਰੇਲੀਆ) 8 ਵਾਰ
