ਚੀਨ ਦੀ ਟੈਨਿਸ ਸਟਾਰ ਦੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ

Saturday, Nov 20, 2021 - 02:20 AM (IST)

ਚੀਨ ਦੀ ਟੈਨਿਸ ਸਟਾਰ ਦੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ

ਤਾਈਪੇ- ਇਕ ਸਾਬਕਾ ਚੋਟੀ ਦੇ ਸਰਕਾਰੀ ਅਧਿਕਾਰੀ 'ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਉਣ ਤੋਂ ਬਾਅਦ ਚੀਨ ਦੀ ਇਕ ਪੇਸ਼ੇਵਰ ਟੈਨਿਸ ਖਿਡਾਰਨ ਲਾਪਤਾ ਹੈ ਤੇ ਆਪਣੇ ਸੁਰੱਖਿਅਤ ਹੋਣ ਦਾ ਦਾਅਵਾ ਕਰਨ ਵਾਲੀ ਉਸਦੀ ਈ-ਮੇਲ ਨਾਲ ਉਸਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਦੁਨੀਆ ਭਰ ਵਿਚ ਖਿਡਾਰੀਆਂ ਤੇ ਹੋਰਨਾਂ ਨੇ ਉਸਦੀ ਤੰਦਰੁਸਤੀ ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਅਜੇ ਤੱਕ ਦੁਨੀਆ ਭਰ ਤੋਂ ਉੱਠ ਰਹੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹੈ। ਚੀਨੀ ਅਧਿਕਾਰੀਆਂ ਨੇ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ ਹੈ। ਦੋ ਹਫਤੇ ਪਹਿਲਾਂ ਗ੍ਰੈਂਡ ਸਲੈਮ ਡਬਲਜ਼ ਚੈਂਪੀਅਨ ਫੇਂਗ ਸ਼ੂਆਈ ਨੇ ਦੋਸ਼ ਲਗਾਇਆ ਸੀ ਕਿ ਇਕ ਸਾਬਕਾ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਉਸਦਾ ਜਿਣਸੀ ਸ਼ੋਸ਼ਣ ਕੀਤਾ ਹੈ।

ਇਹ ਖਬਰ ਪੜ੍ਹੋ- ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼

PunjabKesari

ਚੀਨ ਦੇ ਇਸ ਪਹਿਲੇ 'ਮੀ ਟੂ' ਮਾਮਲੇ ਨੂੰ ਘਰੇਲੂ ਮੀਡੀਆ ਵਿਚ ਜਗ੍ਹਾ ਨਹੀਂ ਮਿਲੀ ਹੈ ਤੇ ਇਸ 'ਤੇ ਆਨਲਾਈਨ ਬਹਿਸ ਵੀ ਸੈਂਸਰ ਕਰ ਦਿੱਤੀ ਗਈ ਹੈ। ਮਹਿਲਾ ਟੈਨਿਸ ਸੰਘ ਦੇ ਸੀ. ਈ. ਓ. ਤੇ ਮੁਖੀ ਸਟੀਵ ਸਾਈਮਨ ਨੇ ਉਨ੍ਹਾਂ ਨੂੰ ਭੇਜੀ ਗਈ ਈ-ਮੇਲ ਦੀ ਜਾਇਜ਼ਤਾ 'ਤੇ ਸਵਾਲ ਉਠਾਇਆ ਹੈ। ਚੀਨ ਦੇ ਸਰਕਾਰੀ ਪ੍ਰਸਾਰਕ ਸੀ. ਸੀ. ਟੀ. ਵੀ. ਦੀ ਕੌਮਾਂਤਰੀ ਇਕਾਈ ਸੀ. ਜੀ. ਟੀ. ਐੱਨ. ਨੇ ਵੀਰਵਾਰ ਨੂੰ ਕਿਹਾ ਕਿ ਈ-ਮੇਲ ਪੋਸਟ ਕੀਤਾ। ਸਾਈਮਨ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੈ ਕਿ ਉਹ ਈ-ਮੇਲ ਸ਼ੂਆਈ ਨੇ ਲਿਖੀ ਹੈ ਤੇ ਉਸ ਨੇ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ।

ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News