ਕੋਵਿਡ ਦੇ ਨਵੇਂ ਵੇਰੀਐਂਟ ਕਾਰਨ ਭਾਰਤ ਤੇ ਦੱਖਣੀ ਅਫਰੀਕੀ ਦੌਰੇ ਨੂੰ ਲੈ ਕੇ ਚਿੰਤਾ

11/27/2021 3:41:12 AM

ਕਾਨਪੁਰ- ਦੱਖਣੀ ਅਫਰੀਕਾ ਵਿਚ ਦਹਿਸ਼ਤ ਪੈਦਾ ਕਰਨ ਵਾਲੇ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਕਾਰਨ ਭਾਰਤ ਦੇ ਅਗਲੇ ਮਹੀਨੇ ਦੇ ਦੌਰੇ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਤੇ ਆਗਾਮੀ ਦਿਨਾਂ ਵਿਚ ਖਿਡਾਰੀਆਂ ਲਈ ਇਕਾਂਤਵਾਸ ਦੇ ਨਿਯਮਾਂ ਵਿਚ ਬਦਲਾਅ ਹੋ ਸਕਦਾ ਹੈ। ਭਾਰਤ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਆਪਣੇ ਲਗਭਗ ਸੱਤ ਹਫਤਿਆਂ ਦੇ ਦੌਰਾਨ ਵਿਚ ਤਿੰਨ ਟੈਸਟ, ਤਿੰਨ ਵਨ ਡੇ ਤੇ ਚਾਰ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਇਹ ਮੈਚ ਚਾਰ ਸਥਾਨਾਂ ਜੋਹਾਨਸਬਰਗ, ਸੈਂਚੁਰੀਅਨ, ਕੇਪਟਾਊਨ ਤੇ ਪਾਰਲ 'ਚ ਖੇਡੇ ਜਾਣਗੇ।

ਇਹ ਖ਼ਬਰ ਪੜ੍ਹੋ- ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਡੈਬਿਊ 'ਚ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ


ਦੇਸ਼ ਦੇ ਉਤਰੀ ਹਿੱਸੇ 'ਚ ਮਾਮਲੇ ਵਧ ਰਹੇ ਹਨ ਤੇ ਟੈਸਟ ਸੀਰੀਜ਼ ਦੇ ਘੱਟ ਤੋਂ ਘੱਟ ਸਥਾਨਾਂ ਜੋਹਾਨਸਬਰਗ ਤੇ ਪ੍ਰਿਟੋਰੀਆ (ਸੈਂਚੁਰੀਅਨ ਦੇ ਕਰੀਬ) ਵਿਚ ਇਸ ਨਵੇਂ ਸਵਰੂਪ ਦੀ ਲਪੇਟ 'ਚ ਆ ਸਕਦੇ ਹਨ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਨੂੰ ਕ੍ਰਿਕਟ ਦੱਖਣੀ ਅਫਰੀਕਾ ਤੋਂ ਉੱਥੇ ਦੀ ਸਥਿਤੀ ਦਾ ਪਤਾ ਨਹੀਂ ਚੱਲ ਜਾਂਦਾ ਉਦੋਂ ਤੱਕ ਅਸੀਂ ਆਪਣੇ ਅਗਲੇ ਕਦਮ ਦੇ ਬਾਰੇ ਵਿਚ ਨਹੀਂ ਦੱਸ ਸਕਾਂਗੇ। ਮੌਜੂਦਾ ਪ੍ਰੋਗਰਾਮ ਦੇ ਅਨੁਸਾਰ ਭਾਰਤੀ ਟੀਮ ਨੂੰ ਮੁੰਬਈ ਵਿਚ ਨਿਊਜ਼ੀਲੈਂਡ ਦੇ ਵਿਰੁੱਧ ਸੀਰੀਜ਼ ਖਤਮ ਹੋਣ ਤੋਂ ਬਾਅਦ 8 ਜਾਂ 9 ਦਸੰਬਰ ਨੂੰ ਰਵਾਨਾ ਹੋਣਾ ਹੈ।

ਇਹ ਖ਼ਬਰ ਪੜ੍ਹੋ- BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4


ਬੀ. ਸੀ. ਸੀ. ਆਈ. ਭਾਵੇਂ ਹੀ ਮੌਜੂਦਾ ਦੌਰੇ ਨੂੰ ਲੈ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਅਗਲੇ ਕੁਝ ਦਿਨਾਂ ਵਿਚ ਉਹ ਕ੍ਰਿਕਟ ਦੱਖਣੀ ਅਫਰੀਕਾ ਤੋਂ ਨਵੇਂ ਪ੍ਰਕਾਰ ਬੀ. 1.1. 529 ਦੇ ਬਾਰੇ 'ਚ ਗੱਲ ਕਰ ਸਕਦਾ ਹੈ, ਜਿਸ ਨੇ ਪੂਰੀ ਦੁਨੀਆ ਚੌਕਸ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਅਧਿਕਾਰੀ ਨੇ ਸੰਕੇਤ ਦਿੱਥੇ ਕਿ ਭਾਵੇਂ ਹੀ ਖਿਡਾਰੀਆਂ ਨੂੰ ਮੁੰਬਈ ਤੋਂ ਜੋਹਾਨਸਬਰਗ ਚਾਰਟਰਡ ਜਹਾਜ਼ ਰਾਹੀਂ ਭੇਜਿਆ ਜਾਵੇਗਾ ਪਰ ਬਦਲੇ ਹੋਏ ਹਾਲਾਤਾ ਵਿਚ ਤਿੰਨ ਜਾਂ ਚਾਰ ਦਿਨ ਦੇ ਸਖਤ ਇਕਾਂਤਵਾਸ ਵਿਚ ਰਹਿਣਾ ਪੈ ਸਕਦਾ ਹੈ।

ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ:-

ਪਹਿਲਾ ਟੈਸਟ :- ਦਸੰਬਰ 17-21: ਵਾਂਡਰਰਸ, ਜੋਹਾਨਸਬਰਗ

ਦੂਜਾ ਟੈਸਟ :- 26-30 ਦਸੰਬਰ : ਸੁਪਰਸਪੋਰਟ ਪਾਰਕ, ਸੈਂਚੁਰੀਅਨ

ਤੀਜਾ ਟੈਸਟ :- 3-7 ਜਨਵਰੀ : ਨਿਊਲੈਂਡਸ, ਕੇਪਟਾਊਨ 

ਪਹਿਲਾ ਵਨ ਡੇ :- 11 ਜਨਵਰੀ : ਬੋਲੈਂਡ ਪਾਰਕ, ਪਾਰਲ
ਦੂਜਾ ਵਨ ਡੇ :- 14 ਜਨਵਰੀ: ਨਿਊਲੈਂਡਸ, ਕੇਪਟਾਊਨ

ਤੀਜਾ ਵਨ ਡੇ :- 16 ਜਨਵਰੀ: ਨਿਊਲੈਂਡਸ, ਕੇਪਟਾਊਨ

 

ਪਹਿਲਾ T20:- 19 ਜਨਵਰੀ: ਨਿਊਲੈਂਡਸ, ਕੇਪਟਾਊਨ
ਦੂਜਾ T20:- 21 ਜਨਵਰੀ: ਨਿਊਲੈਂਡਸ, ਕੇਪਟਾਊਨ

ਤੀਜਾ ਟੀ-20:- 23 ਜਨਵਰੀ: ਬੋਲੈਂਡ ਪਾਰਕ, ਪਾਰਲ

ਚੌਥਾ ਟੀ-20:- 26 ਜਨਵਰੀ: ਬੋਲੈਂਡ ਪਾਰਕ, ਪਾਰਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News