ਰੈਂਕਿੰਗ ਦੀ ਬਜਾਏ ਹੋਰ ਖਿਤਾਬ ਜਿੱਤਣ ''ਤੇ ਧਿਆਨ : ਮੁਗੁਰੂਜਾ

07/16/2017 11:13:43 PM

ਲੰਡਨ— ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਵਿੰਬਲਡਨ ਫਾਈਨਲ ਵਿਚ ਇਕਤਰਫਾ ਅੰਦਾਜ਼ ਵਿਚ 7-5, 6-0 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤਣ ਵਾਲੀ ਸਪੇਨ ਦੀ ਗਰਬਾਈਨ ਮੁਗੁਰੂਜਾ  ਨੇ ਕਿਹਾ ਹੈ ਕਿ ਉਸਦਾ ਟੀਚਾ ਰੈਂਕਿੰਗ ਦੇ ਬਾਰੇ ਵਿਚ ਸੋਚਣ ਤੋਂ ਜ਼ਿਆਦਾ ਹੋਰ ਵੱਧ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਹੈ।
15ਵੀਂ ਰੈਂਕਿੰਗ ਨਾਲ ਵਿੰਬਲਡਨ ਵਿਚ ਉਤਰਨ ਵਾਲੀ ਮੁਗੁਰੂਜਾ ਦਾ ਇਹ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ 2016 ਵਿਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਵਿੰਬਲਡਨ ਦਾ ਖਿਤਾਬ ਆਪਣੇ ਨਾਂ ਕਰਨ ਤੋਂ ਬਾਅਦ ਡਬਲਯੂ. ਟੀ. ਏ. ਦੀ ਅਗਲੀ ਰੈਂਕਿੰਗ ਵਿਚ ਮੁਗੁਰੂਜਾ ਤੇਜ਼ੀ ਨਾਲ ਉਛਾਲ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਜਾਵੇਗੀ।
23 ਸਾਲਾ ਸਪੇਨੀ ਸਟਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਰੈਂਕਿੰਗ ਦੇ ਬਾਰੇ ਵਿਚ ਨਹੀਂ ਸੋਚ ਰਹੀ ਹੈ। ਨੰਬਰ ਇਕ, ਨੰਬਰ ਦੋ ਤੇ ਨੰਬਰ ਤਿੰਨ ਬਣਨਾ ਸਿਰਫ ਅੰਕਾਂ ਦੀ ਖੇਡ ਹੈ ਪਰ ਜਦੋਂ ਤੁਸੀਂ ਗ੍ਰੈਂਡ ਸਲੈਮ ਜਿੱਤਦੇ ਹੋ ਤਾਂ ਇਹ ਇਕ ਅਵਿਸ਼ਵਾਸਯੋਗ ਅਦਭੁੱਤ ਹੁੰਦੀ ਹੈ ਤੇ ਇਸਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।


Related News