ਰਾਸ਼ਟਰਮੰਡਲ ਖੇਡਾਂ : ਝੰਡਾ ਲਹਿਰਾਉਣ ਦੀ ਰਸਮ 'ਚ ਸ਼ਾਮਲ ਹੋਏ ਭਾਰਤੀ ਖਿਡਾਰੀ
Thursday, Jul 28, 2022 - 07:28 PM (IST)
ਬਰਮਿੰਘਮ-ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਹੋਰ ਤੋਂ ਇਕ ਸ਼ਾਮ ਪਹਿਲਾਂ ਕਈ ਭਾਰਤੀ ਐਥਲੀਟਾਂ ਨੇ ਖੇਡ ਪਿੰਡ 'ਚ ਭਾਰਤੀ ਦਲ ਦੇ ਝੰਡਾ ਲਹਿਰਾਉਣ ਦੀ ਰਸਮ 'ਚ ਹਿੱਸਾ ਲਿਆ। ਬਰਮਿੰਘਮ 'ਚ ਭਾਰਤੀ ਟੀਮ ਦੇ ਮੁੱਖੀ ਰਾਜੇਸ਼ ਭੰਡਾਰੀ ਨੇ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਕਾਰਜਕਾਰੀ ਪ੍ਰਧਾਨ ਅਨਿਲ ਖੰਨਾ ਅਤੇ ਹੋਰਨਾਂ ਦੀ ਮੌਜੂਦਗੀ 'ਚ ਤਿੰਰਗਾ ਲਹਿਰਾਇਆ। ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਸਮੇਤ ਕਈ ਹੋਰ ਖਿਡਾਰੀ ਵੀ ਸੰਗੀਤ 'ਚ ਮਗਨ ਹੋਏ ਇਸ ਸਮਾਰੋਹ 'ਚ ਮੌਜੂਦ ਰਹੇ। ਉਦਘਾਟਨ ਸਮਾਰੋਹ 'ਚ ਰਾਸ਼ਟਰ ਦੀ ਪਰੇਡ 'ਚ ਭਾਰਤੀ ਦਲ ਤੋਂ ਜ਼ਿਆਦਾਤਰ 164 ਪ੍ਰਤੀਭਾਗੀ ਹਿੱਸਾ ਲੈ ਸਕਦੇ ਹਨ, ਜਿਥੇ ਚੋਟੀ ਦੇ ਸ਼ਟਲਰ ਪੀ.ਵੀ. ਸਿੰਧੂ ਅਤੇ ਪੁਰਸ਼ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਦਲ ਦੇ ਝੰਡਾਬਰਦਾਰ ਹੋਣਗੇ।
ਇਹ ਵੀ ਪੜ੍ਹੋ : ਦੁਨੀਆ ਭਰ ’ਚ ਘਟ ਰਹੀ ਹੈ ਸੋਨੇ ਦੀ ਮੰਗ, ਪਰ ਭਾਰਤ ’ਚ ਵਾਧੇ ਦੀ ਦਰ ਤੇਜ਼ : WGC
ਭਾਰਤ ਨੇ ਰਾਸ਼ਟਰ ਮੰਡਲ ਖੇਡਾਂ ਲਈ 215 ਐਥਲੀਟਾਂ ਅਤੇ 107 ਅਧਿਕਾਰੀਆਂ ਅਤੇ ਸਹਾਇਕ ਕਰਮਚਾਰੀਆਂ ਸਮੇਤ 322 ਮੈਂਬਰੀ ਦਸਤੇ ਨੂੰ ਬਰਮਿੰਘਮ ਭੇਜਿਆ ਹੈ। ਭਾਰਤੀ ਖਿਡਾਰੀ 15 ਖੇਡਾਂ ਦੇ ਨਾਲ-ਨਾਲ ਪੈਰਾ ਸਪੋਰਟਸ ਸ਼੍ਰੇਣੀ ਦੇ ਚਾਰ ਖੇਡਾਂ 'ਚ ਹਿੱਸਾ ਲੈਣਗੇ। ਭਾਰਤੀ ਟੀਮ ਆਪਣੇ ਗੋਲਡ ਕੋਸਟ 2018 ਰਾਸ਼ਟਰਮੰਡਲ ਖੇਡ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੇਗੀ, ਜਿਥੇ ਇਹ ਪਾਵਰਹਾਊਸ ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਬਾਅਦ ਤੀਸਰੇ ਸਥਾਨ 'ਤੇ ਰਹੀ ਸੀ।
ਇਹ ਵੀ ਪੜ੍ਹੋ : ਪਾਕਿ ਦੇ ਗ੍ਰਹਿ ਮੰਤਰੀ ਨੇ ਪੰਜਾਬ ਸੂਬੇ 'ਚ ਗਵਰਨਰ ਸ਼ਾਸਨ ਲਾਉਣ ਦੀ ਦਿੱਤੀ ਚਿਤਾਵਨੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ