ਖ਼ੁਸ਼ਖ਼ਬਰੀ : ਕ੍ਰਿਕਟ ਦੀ ਕਾਮਨਵੈਲਥ ਗੇਮਸ 2020 ’ਚ ਹੋਈ ਐਂਟਰੀ
Wednesday, Nov 18, 2020 - 06:09 PM (IST)
ਨਵੀਂ ਦਿੱਲੀ— ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ। ਕਾਮਨਵੈਲਥ ਗੇਮਸ ਫ਼ੈਡਰੇਸ਼ਨ ਅਤੇ ਕੌਮਾਂਤਰੀ ਕ੍ਰਿਕਟ ਕਾਊਂਸਲ ਨੇ ਮਿਲ ਕੇ 2022 ’ਚ ਬਰਮਿੰਘਮ ’ਚ 28 ਜੁਲਾਈ ਤੋਂ 8 ਅਗਸਤ ਤਕ ਹੋਣ ਵਾਲੀ ਕਾਮਨਵੈਲਥ ਗੇਮਸ ’ਚ ਕ੍ਰਿਕਟ ਨੂੰ ਵੀ ਸ਼ਾਮਲ ਕੀਤਾ ਹੈ। 2022 ’ਚ ਮਹਿਲਾਵਾਂ ਦੀ ਅੱਠ ਟੀਮਾਂ ਕਾਮਨਵੈਲਥ ਗੇਮਸ ’ਚ ਹਿੱਸਾ ਲੈਣਗੀਆਂ। ਇਸ ਲਈ ਸੀ. ਜੀ. ਐੱਫ. ਨੇ ਕੁਆਲੀਫਿਕੇਸ਼ਨ ਪ੍ਰਕਿਰਿਆ ਐਲਾਨੀ ਹੈ। ਇਸ ਤੋਂ ਪਹਿਲਾਂ 1998 ’ਚ ਪਹਿਲੀ ਵਾਰ ਕਾਮਨਵੈਲਥ ’ਚ ਪੁਰਸ਼ਾਂ ਦੀ ਟੀਮ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ : ਸਾਤ ਸਮੰਦਰ ਪਾਰ ਗਾਣੇ 'ਤੇ ਧਵਨ ਨੇ 'ਲੈਲਾ' ਨਾਲ ਕੀਤੀ ਮਸਤੀ, ਦੇਖੋ ਮਜ਼ੇਦਾਰ ਵੀਡੀਓ
ਟੂਰਨਾਮੈਂਟ ’ਚ 8 ਟੀਮਾਂ ਹਿੱਸਾ ਲੈਣਗੀਆਂ। ਗੇਮਸ ਇੰਗਲੈਂਡ ’ਚ ਹੋਣੇ ਹਨ ਅਜਿਹੇ ’ਚ ਉਹ ਹੋਸਟ ਹੋਣ ਕਾਰਨ ਕੁਆਲੀਫਾਈ ਕਰ ਚੁੱਕਾ ਹੈ। 6 ਸਥਾਨਾਂ ਲਈ ਆਈ. ਸੀ. ਸੀ. ਵੁਮੈਨ ਟੀ-20 ਟੀਮ ਰੈਂਕਿੰਗ ਦੇਖੀ ਜਾਵੇਗੀ ਜੋ ਕਿ 1 ਅਪ੍ਰੈਲ 2021 ਦੇ ਬਾਅਦ ਤੋਂ ਲਾਗੂ ਹੋਵੇਗੀ। ਸਿਰਫ ਇਕ ਜਗ੍ਹਾ ਲਈ ਕਾਮਨਵੈਲਥ ਗੇਮਸ ਕੁਆਲੀਫਾਇਰ ਕਰਾਏ ਜਾਣਗੇ ਜਿਸਦੀ ਡੈਡਲਾਈਨ 31 ਜਨਵਰੀ 2022 ਹੋਵੇਗੀ। ਸਾਰੇ ਮੈਚ ਇੰਗਲੈਂਡ ਦੇ ਐਜਬੈਸਟਨ ਦੇ ਮੈਦਾਨ ’ਤੇ ਖੇਡੇ ਜਾਣਗੇ।
ਇਹ ਵੀ ਪੜ੍ਹੋ : PSL 2020 ਦੇ ਫਾਈਨਲ 'ਚ ਚੱਲਿਆ ਬਾਬਰ ਆਜਮ ਦਾ ਬੱਲਾ, ਕਾਰਚੀ ਕਿੰਗਜ਼ ਬਣੀ ਪਹਿਲੀ ਵਾਰ ਚੈਂਪੀਅਨ
ਰਾਸ਼ਟਰਮੰਡਲ ਖੇਡਾਂ ’ਚ ਕ੍ਰਿਕਟ ਇਕ ਸ਼ਾਨਦਾਰ ਮੌਕਾ ਹੈ। ਹਾਲ ਹੀ ’ਚ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 2020 ਦੇ ਫਾਈਨਲ ਲਈ 86, 174 ਦਰਸ਼ਕ ਜੁੜੇ ਸਨ, ਇਸ ਵਾਰ ਅਜਿਹੀ ਹੀ ਰੋਮਾਂਚ ਦੇਖਣ ਨੂੰ ਮਿਲ ਸਕਦਾ ਹੈ। ਰਾਸ਼ਟਰਮੰਡਲ ਖੇਡ ਮਹਾਸੰਘ ਦੇ ਪ੍ਰਧਾਨ ਡੇਮ ਲੁਈਸ ਮਾਰਟਿਨ ਨੇ ਕਿਹਾ- ਅਸੀਂ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ’ਚ ਮਹਿਲਾਵਾਂ ਦੀ ਟੀ-20 ਕ੍ਰਿਕਟ ਦੀ ਸ਼ੁਰੂਆਤ ਨਾਲ ਖ਼ੁਸ਼ ਹਾਂ। ਕੁਆਲਾਲੰਪੁਰ 1998 ’ਚ ਪੁਰਸ਼ਾਂ ਦੀ ਪ੍ਰਤੀਯੋਗਿਤਾ ਦੇ ਬਾਅਦ ਪਹਿਲੀ ਵਾਰ ਸਾਡੀਆਂ ਖੇਡਾਂ ’ਚ ਇਸ ਨੂੰ ਵਾਪਸ ਲਿਆਉਣਣਾ ਕਾਫ਼ੀ ਖ਼ਾਸ ਹੈ।