ਅਭਿਜੀਤ ਗੁਪਤਾ ਅਤੇ ਤਾਨੀਆ ਬਣੇ ਕਾਮਨਵੈਲਥ ਸ਼ਤਰੰਜ ਚੈਂਪੀਅਨ

07/08/2019 10:30:24 PM

ਨਵੀਂ ਦਿੱਲੀ (ਨਿਕਲੇਸ਼ ਜੈਨ)- ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਨੇ ਕਲੀਨ ਸਵੀਪ ਕਰਦੇ ਹੋਏ ਮਰਦ ਅਤੇ ਮਹਿਲਾ ਵਰਗ ਦੇ ਖਿਤਾਬ ਆਪਣੇ ਨਾਂ ਕੀਤੇ।  ਭਾਰਤ ਦੇ ਅਭਿਜੀਤ ਗੁਪਤਾ ਨੇ ਆਖਰੀ ਰਾਊਂਡ 'ਚ ਅਰਜੁਨ ਐਰਗਾਸੀ ਨੂੰ ਹਰਾਉਂਦੇ ਹੋਏ 7.5 ਅੰਕ ਬਣਾ ਕੇ ਰਿਕਾਰਡ 5ਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ, ਉਥੇ ਹੀ ਤਾਨੀਆ ਸਚਦੇਵ ਨੇ ਆਪਣਾ ਤੀਜਾ ਖਿਤਾਬ ਆਪਣੇ ਨਾਂ ਕੀਤਾ।  

PunjabKesari
ਓਪਨ ਵਰਗ 'ਚ ਅਭਿਜੀਤ ਦੇ ਨਾਲ-ਨਾਲ ਸੁਨੀਲ ਨਾਰਾਇਣਨ ਅਤੇ ਅਰਵਿੰਦ ਚਿਦਾਂਬਰਮ 6.5 ਅੰਕਾਂ 'ਤੇ ਖੇਡ ਰਹੇ ਸਨ ਪਰ ਆਖਰੀ ਰਾਊਂਡ ਵਿਚ ਸੁਨੀਲ ਅਤੇ ਅਰਵਿੰਦ ਵਿਚਾਲੇ ਮੁਕਾਬਲਾ ਡਰਾਅ ਰਿਹਾ ਅਤੇ ਦੋਵੇਂ 7 ਅੰਕਾਂ 'ਤੇ ਹੀ ਰਹਿ ਗਏ। ਇਸਦਾ ਫਾਇਦਾ ਅਭਿਜੀਤ ਨੂੰ ਮਿਲਿਆ ਤੇ ਪੂਰੇ ਅੰਕ ਬਣਾਉਦੇ ਹੋਏ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਕਾਮਨਵੈਲਥ ਸ਼ਤਰੰਜ ਚੈਂਪੀਅਨ ਜਿੱਤਣ ਦੇ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ। ਹਾਲਾਂਕਿ ਸੁਨੀਲ ਦੇ ਲਈ ਡਰਾਅ ਕਰਨਾ ਮਹਿੰਗਾ ਸਾਬਤ ਹੋਇਆ ਤੇ ਟਾਈਬ੍ਰੇਕ ਦੀ ਵਜ੍ਹਾ ਤੋਂ ਉਹ ਤਮਗੇ ਤੋਂ ਖੁੰਝ ਕੇ ਚੌਥੇ ਸਥਾਨ 'ਤੇ ਰਹੇ।

PunjabKesari

 


Gurdeep Singh

Content Editor

Related News