AUS ਦੌਰੇ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਦੇ ਬਦਲੇ ਜਾਣਗੇ ਕੋਚ ਤੇ ਟ੍ਰੇਨਰ
Thursday, Aug 12, 2021 - 08:29 PM (IST)
ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਫੀਲਡਿੰਗ ਕੋਚ ਅਭੈ ਸ਼ਰਮਾ ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਬੈਂਗਲੁਰੂ ਵਿਚ ਬਾਓ-ਬਬਲ 'ਚ ਪ੍ਰਵੇਸ਼ ਨਹੀਂ ਕੀਤਾ ਅਤੇ ਟ੍ਰੇਨਰ ਨਰੇਸ਼ ਰਾਮਦਾਸ ਦਾ ਬਦਲਿਆ ਜਾਣਾ ਤੈਅ ਹੈ। ਅਭੈ ਸ਼ਰਮਾ ਦੀ ਇੰਗਲੈਂਡ ਦੌਰੇ ਵਿਚ ਖਿਡਾਰੀਆਂ ਨੇ ਵੀ ਸ਼ਲਾਘਾ ਕੀਤੀ ਸੀ ਪਰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਸਹਿਯੋਗੀ ਸਟਾਫ ਸ਼ਾਮਲ ਹਨ। ਇਸ ਸਾਬਕਾ ਕ੍ਰਿਕਟਰ ਨੇ ਮੰਗਲਵਾਰ ਦੀ ਸ਼ਾਮ ਨੂੰ ਬਾਓ-ਬਬਲ ਵਿਚ ਪ੍ਰਵੇਸ਼ ਨਹੀਂ ਕੀਤਾ, ਜਿਸ ਦੌਰਾਨ ਖਿਡਾਰੀ ਵੀ ਹੈਰਾਨ ਹਨ।
ਇਹ ਖ਼ਬਰ ਪੜ੍ਹੋ- ਐਂਡਰਸਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼
ਬ੍ਰਿਟੇਨ ਦੌਰੇ 'ਤੇ ਗਏ ਸਹਿਯੋਗੀ ਸਟਾਫ ਵਿਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਸ਼ਿਵਸੁੰਦਰ ਦਾਸ ਨੇ ਆਪਣਾ ਅਹੁਦਾ ਬਰਕਰਾਰ ਰੱਖਿਆ ਹੈ ਜਦਕਿ ਮੁੱਖ ਕੋਚ ਰਮੇਸ਼ ਪੋਵਾਰ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਦਾਰੀ ਵੀ ਸੰਭਾਲ ਰਹੇ ਹਨ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਵੇਂ ਫੀਲਡਿੰਗ ਕੋਚ ਅਤੇ ਟ੍ਰੇਨਰ ਦੇ ਨਾਵਾਂ ਨੂੰ ਜਲਦ ਹੀ ਮਨਜ਼ੂਰੀ ਦਿੱਤੀ ਜਾਵੇਗੀ। ਸ਼ਰਮਾ ਬ੍ਰਿਟੇਨ ਦੌਰੇ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਵਿਰੁੱਧ ਘਰੇਲੂ ਸੀਰੀਜ਼ ਦੇ ਦੌਰਾਨ ਵੀ ਟੀਮ ਦੇ ਫੀਲਡਿੰਗ ਕੋਚ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।