COA ਮੁਖੀ ਨੇ ਕੋਹਲੀ-ਰੋਹਿਤ ਵਿਚਾਲੇ ਮੱਤਭੇਦ ਦੀਆ ਖਬਰਾਂ ਨੂੰ ਕੀਤਾ ਰੱਦ

Friday, Jul 26, 2019 - 09:52 PM (IST)

COA ਮੁਖੀ ਨੇ ਕੋਹਲੀ-ਰੋਹਿਤ ਵਿਚਾਲੇ ਮੱਤਭੇਦ ਦੀਆ ਖਬਰਾਂ ਨੂੰ ਕੀਤਾ ਰੱਦ

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉਪ-ਕਪਤਾਨ ਰੋਹਿਤ ਸ਼ਰਮਾ ਵਿਚਾਲੇ ਮੱਤਭੇਦ ਦੀਆਂ ਅਟਕਲਬਾਜ਼ੀਆਂ ਵਿਚਾਲੇ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਮੁਖੀ ਵਿਨੋਦ ਰਾਏ ਨੇ ਸ਼ੁੱਕਰਵਾਰ ਮੀਡੀਆ ਵਿਚ ਆਈਆਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ। ਰਿਪੋਰਟਾਂ ਅਨੁਸਾਰ ਭਾਰਤ ਦੀ ਵਿਸ਼ਵ ਕੱਪ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਤੋਂ ਬਾਅਦ ਕੋਹਲੀ ਤੇ ਰੋਹਿਤ ਵਿਚ ਵਿਗੜ ਗਈ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਇਨ੍ਹਾਂ ਦੋਵਾਂ ਵਿਚਾਲੇ ਮੱਤਭੇਦ ਚੱਲ ਰਹੇ ਹਨ। ਅਜਿਹੀਆਂ ਵੀ ਰਿਪੋਰਟਾਂ ਆਈਆਂ ਸਨ ਕਿ ਕਿ ਬੋਰਡ ਹਰੇਕ ਸਵਰੂਪ ਲਈ ਵੱਖ-ਵੱਖ ਕਪਾਤਨ ਰੱਖ ਕੇ ਰੋਹਿਤ ਨੂੰ ਸੀਮਤ ਓਵਰਾਂ ਤੇ ਕੋਹਲਾਂ ਨੂੰ ਟੈਸਟ ਕਪਤਾਨੀ ਸੌਂਪਣ 'ਤੇ ਵਿਚਾਰ ਕਰ ਰਿਹਾ ਹੈ। ਬੀ. ਸੀ. ਸੀ. ਆਈ. ਅਧਿਕਾਰੀਆਂ ਨੇ ਹਾਲਾਂਕਿ ਇਸ ਦਾ ਵੀ ਖੰਡਨ ਕੀਤਾ। 
ਕੋਹਲੀ ਜਾਂ ਰੋਹਿਤ ਨੇ ਅਜੇ ਤਕ ਇਸ 'ਤੇ ਟਿੱਪਣੀ ਨਹੀਂ ਕੀਤੀ। ਵਿਸ਼ਵ ਕੱਪ ਵਿਚ ਰੋਹਿਤ ਸ਼ਾਨਦਾਰ ਫਾਰਮ ਵਿਚ ਸੀ ਤੇ ਉਸ ਨੇ ਪੰਜ ਸੈਂਕੜੇ ਲਾਏ ਸਨ, ਜਦਕਿ ਕੋਹਲੀ ਨੇ ਪੰਜ ਅਰਧ ਸੈਂਕੜੇ ਲਾਏ ਸਨ।


author

Gurdeep Singh

Content Editor

Related News