ਹਾਈ ਕੋਰਟ ਦੀ ਮੰਜੂਰੀ ਤੋਂ ਬਾਅਦ COA ਦੀ ਪ੍ਰਤੀਕਿਰਿਆ ਤੋਂ BCCI ਨਾਰਾਜ

07/04/2018 5:29:18 PM

ਨਵੀਂ ਦਿੱਲੀ : ਬੀ.ਸੀ.ਸੀ.ਆਈ. ਨੇ ਪ੍ਰਸ਼ਾਸਕਾਂ ਦੀ ਕਮੇਟੀ ਦੇ ਮੁੱਖੀ ਵਿਨੋਦ ਰਾਏ ਦੇ ਹਾਲ ਹੀ 'ਚ ਹੋਏ ਦਿੱਲੀ ਜਿਲਾ ਕ੍ਰਿਕਟ ਸੰਘ ਦੀਆਂ ਚੋਣਾਂ ਸਬੰਧਤ ਬਿਆਨ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ।

ਬੀ.ਸੀ.ਸੀ.ਆਈ. ਨੇ ਕਿਹਾ, ਸੀ.ਓ.ਏ. ਦੇ ਚੁਣਾ ਰੋਕਣ ਦੀ ਕੋਸ਼ਿਸ਼ ਨੂੰ ਪਹਿਲਾਂ ਹੀ ਦਿੱਲੀ ਹਾਈ ਕੋਰਟ ਨੇ ਖਾਰਿਜ ਕਰ ਦਿੱਤਾ ਸੀ। ਸੀਨੀਅਰ ਪੱਤਰਕਾਰ ਰਜਤ ਸ਼ਰਮਾ ਅਤੇ ਉਨ੍ਹਾਂ ਦੇ ਪੈਨਲ ਨੇ ਚੁਣਾਂ 'ਚ ਜਿੱਤ ਦਰਜ ਕੀਤੀ ਜਿਨ੍ਹਾਂ ਨੂੰ ਡੀ.ਡੀ.ਸੀ.ਏ. ਦੇ ਸਾਬਕਾ ਪ੍ਰਧਾਨ ਅਰੁਣ ਜੇਟਲੀ ਦਾ ਸਮਰਥਮ ਹਾਸਲ ਸੀ। ਉਨ੍ਹਾਂ ਮਦਨ ਲਾਲ ਦੇ ਪੈਨਲ ਨੂੰ ਵੱਡੇ ਫਰਕ ਨਾਲ ਹਰਾਇਆ ਜਿਸ ਨੂੰ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ ਦਾ ਸਮਰਥਨ ਹਾਸਲ ਸੀ।

ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ, ਜੇਕਰ ਰਾਏ ਡੀ.ਡੀ.ਸੀ.ਏ. ਚੋਣਾਂ 'ਤੇ ਸਵਾਲ ਚੁੱਕ ਰਹੇ ਹਨ ਤਾਂ ਉਹ ਇਕ ਤਰ੍ਹਾਂ ਨਾਲ ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਸਵਾਲ ਚੁੱਕ ਰਹੇ ਹਨ। 26 ਜੂਨ ਨੂੰ ਜੱਜ ਵਿਨੋਦ ਗੋਇਲ ਅਤੇ ਰੇਖਾ ਪੱਲੀ ਦੀ ਦਿੱਲੀ ਹਾਈ ਕੋਰਟ ਦੀ ਅਵਕਾਸ਼ ਪੀਠ ਨੂੰ ਡੀ.ਡੀ.ਸੀ.ਏ. ਮੈਂਬਰ ਰਵੀ ਮਹਿਰਾ ਦੀ ਯਾਚਕਾ 'ਚ ਕੋਈ ਗਲਤੀ ਨਹੀਂ ਦਿਸੀ ਜਿਸ 'ਚ ਉਨ੍ਹਾਂ ਬੀ.ਸੀ.ਸੀ.ਆਈ. ਦੇ ਸਵਿਧਾਨ ਨੂੰ ਆਖਰੀ ਰੂਪ ਦੇਣ ਤੱਕ ਚੌਣਾਂ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ, ਉਸ ਦਿਨ ਸੀ.ਓ.ਏ. ਦੇ ਵਕੀਲ ਵੀ ਹਾਜ਼ਰ ਸਨ। ਪੀਠ ਨੇ ਸਾਫ ਕੀਤਾ ਕਿ ਉਹ ਇਸ ਸਮੇਂ ਚੋਣਾਂ ਨੂੰ ਨਹੀਂ ਰੋਕ ਸਕਦੇ।


Related News