ਸਾਬਕਾ ਵਰਲਡ ਨੰਬਰ 1 ਟੈਨਿਸ ਖਿਡਾਰੀ ਕਲਾਈਸਟਰਸ ਦੀ ਹੋਈ ਨਿਰਾਸ਼ਜਨਕ ਵਾਪਸੀ
Wednesday, Feb 19, 2020 - 01:38 PM (IST)

ਸਪੋਰਟਸ ਡੈਸਕ— ਚਾਰ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਬੈਲਜੀਅਮ ਦੀ ਕਿਮ ਕਲਾਇਸਟਰਸ ਦੀ ਟੈਨਿਸ 'ਚ ਵਾਪਸੀ ਨਿਰਾਸ਼ਾਜਨਕ ਰਹੀ ਅਤੇ ਉਨ੍ਹਾਂ ਨੂੰ ਦੁਬਈ ਚੈਂਪੀਅਨਸ਼ਿਪ 'ਚ ਪਹਿਲੇ ਹੀ ਮੈਚ 'ਚ ਸਪੇਨ ਦੀ ਗਾਰਬਾਇਨ ਮੁਗੁਰੁਜਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਵਰਲਡ ਨੰਬਰ-1 ਕਲਾਇਸਟਰਸ ਨੇ 2012 'ਚ ਟੈਨਿਸ ਤੋਂ ਸੰਨਿਆਸ ਲੈ ਲਿਆ ਸੀ।
ਉਨ੍ਹਾਂ ਨੇ ਹੁਣ ਵਾਪਸੀ ਕੀਤੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਰਾਊਂਡ 'ਚ ਹੀ ਮੁਗਰੁਜਾ ਖਿਲਾਫ 2-6, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਪਹਿਲੇ ਸੈਟ 'ਚ ਕਾਫ਼ੀ ਸੰਘਰਸ਼ ਕਰਦੀ ਨਜ਼ਰ ਆਈ ਅਤੇ 2-6 ਨਾਲ ਹਾਰ ਗਈ।ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਸੈੱਟ 'ਚ ਵਿਰੋਧੀ ਨੂੰ ਟੱਕਰ ਦਿਤੀ ਪਰ ਸਪੇਨ ਦੀ ਖਿਡਾਰੀ ਨੇ ਮੌਕਾ ਨਹੀਂ ਦਿੱਤਾ ਅਤੇ ਮੁਕਾਬਲਾ ਜਿੱਤ ਲਿਆ। ਕਲਾਇਸਟਰਸ ਨੇ ਟਵਿਟਰ 'ਤੇ ਲਿੱਖਿਆ, ਮੈਂ ਭਲੇ ਹੀ ਮੈਚ ਹਾਰ ਗਈ ਪਰ ਮੇਰੇ ਲਈ ਇਹ ਇਕ ਜਿੱਤ ਹੈ, ਕਿਉਂਕਿ ਮੈਂ ਕੋਰਟ 'ਤੇ ਵਾਪਸੀ ਕਰਨ 'ਚ ਕਾਮਯਾਬ ਰਹੀ। ਜੋ ਫੀਲਿੰਗ ਅਤੇ ਐਨਰਜੀ ਮੈਂ ਮਿਸ ਕਰ ਰਹੀ ਸੀ, ਹੁਣ ਉਸ ਨੂੰ ਪਾ ਰਹੀ ਹਾਂ।
ਕਲਾਇਸਟਰਸ ਨੇ ਇਸ ਤੋਂ ਪਹਿਲਾਂ ਸਾਲ 2007 'ਚ ਸੰਨਿਆਸ ਲੈ ਲਿਆ ਸੀ ਜਦ ਉਹ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਬਾਅਦ 2009 'ਚ ਵਾਪਸੀ ਕੀਤੀ ਸੀ ਅਤੇ ਯੂ. ਐੱਸ. ਓਪਨ ਅਤੇ ਆਸਟਰੇਲੀਅਨ ਓਪਨ ਖਿਤਾਬ ਆਪਣੇ ਨਾਂ ਕੀਤਾ ਸੀ। ਸੱਟ ਦੇ ਕਾਰਨ ਹਾਲਾਂਕਿ ਉਨ੍ਹਾਂ ਨੇ ਸਾਲ 2012 'ਚ ਫਿਰ ਤੋਂ ਸੰਨਿਆਸ ਲੈ ਲਿਆ ਸੀ।