ਗੋਸਥਾ ਪਾਲ ਦੇ ਪੁੱਤਰ ਦਾ ਦਾਅਵਾ, ਮੋਹਨ ਬਾਗਾਨ ਨੇ ਉਸ ਦੇ ਪਿਤਾ ਦਾ ਪਦਮਸ਼੍ਰੀ ਪੁਰਸਕਾਰ ਖੋਹਿਆ
Monday, Apr 08, 2019 - 10:42 PM (IST)

ਕੋਲਕਾਤਾ- ਮਹਾਨ ਭਾਰਤੀ ਫੁੱਟਬਾਲਰ ਗੋਸਥਾ ਪਾਲ ਦੇ ਬੇਟੇ ਨਿਰਾਂਗਸ਼ੁ ਨੇ ਦਾਅਵਾ ਕੀਤਾ ਕਿ ਮੋਹਨ ਬਾਗਾਨ ਨੇ ਵੱਕਾਰੀ ਪਦਮਸ਼੍ਰੀ ਸਮੇਤ ਉਸ ਦੇ ਪਿਤਾ ਦੀ 43ਵੀਂ ਬਰਸੀ ਦੇ ਮੌਕੇ 'ਤੇ 78 ਸਾਲ ਦੇ ਨਿਰਾਂਗਸ਼ੁ ਤੇ ਉਸ ਦੇ ਪਰਿਵਾਰ ਦੇ ਮੈਂਬਰ ਸੋਮਵਾਰ ਨੂੰ ਵਿਰੋਧ ਵਜੋਂ ਕਲੱਬ ਗਏ ਤੇ 'ਮੋਹਨ ਬਾਗਾਨ ਰਤਨ' ਵਾਪਸ ਕਰ ਦਿੱਤਾ, ਜੋ ਕਿ ਗੋਸਥਾ ਪਾਲ ਨੂੰ 2004 ਵਿਚ ਮਰਨ ਤੋਂ ਬਾਅਦ ਦਿੱਤਾ ਗਿਆ ਸੀ।
ਨਿਰਾਂਗਸ਼ੁ ਨੇ ਕਿਹਾ ਕਿ ਉਸ ਦੇ ਪਰਿਵਾਰ ਦੇ ਮੈਂਬਰ ਪੁਰਸਕਾਰ ਵਾਪਸ ਹਾਸਲ ਕਰਨ ਲਈ 1996 ਵਿਚ ਗੋਸਥਾ ਪਾਲ ਦੇ ਜਨਮ ਸ਼ਤਾਬਦੀ ਸਾਲ ਤੋਂ ਯਤਨ ਕਰ ਰਹੇ ਹਨ ਪਰ ਕੋਈ ਫਾਇਦਾ ਨਹੀਂ ਹੋਇਆ। ਪਿਛਲੇ ਸਾਲ ਨਿਰਾਂਗਸ਼ੁ ਨੂੰ ਕਲੱਬ ਦੇ ਅਧਿਕਾਰੀਆਂ ਨੇ ਉਸਦੇ ਪਿਤਾ ਦੀਆਂ ਚੀਜ਼ਾਂ ਵਾਪਸ ਦੇਣ ਲਈ ਬੁਲਾਇਆ ਸੀ ਪਰ ਉਹ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਨੇ ਦੇਖਿਆ ਕਿ ਕਾਕਰੋਚ ਤੇ ਛਿਪਕਲੀਆਂ ਨਾਲ ਭਰੇ ਬੈਗ 'ਚ ਜ਼ਿਆਦਾਤਰ ਚੀਜ਼ਾਂ ਖਰਾਬ ਹੋ ਚੁੱਕੀਆਂ ਹਨ। ਇਸ ਨੂੰ ਲਾਪਰਵਾਹੀ ਕਰਾਰ ਦਿੰਦੇ ਹੋਏ ਨਿਰਾਂਗਸ਼ੁ ਨੇ ਕਿਹਾ ਕਿ ਇਸ ਤੋਂ ਬਾਅਦ ਉਸਦੇ ਪਰਿਵਾਰ ਨੇ ਗੁੰਮ ਹੋਈਆਂ ਚੀਜ਼ਾਂ ਦੇ ਸੰਦਰਭ 'ਚ ਮੈਦਾਨ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਉਂਣ ਦਾ ਫੈਸਲਾ ਕੀਤਾ।