ਸਿਨਸਿਨਾਟੀ ਓਪਨ : ਸਾਨੀਆ ਸੈਮੀਫਾਈਨਲ ''ਚ, ਬੋਪੰਨਾ ਕੁਆਰਟਰ ਫਾਈਨਲ ''ਚ

08/19/2017 2:08:11 AM

ਸਿਨਸਿਨਾਟੀ— ਭਾਰਤ ਦੀ ਸਾਨੀਆ ਮਿਰਜ਼ਾ ਤੇ ਚੀਨ ਦੀ ਪੇਂਗ ਸ਼ੂਆਈ ਦੀ ਚੌਥੀ ਸੀਡ ਜੋੜੀ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਵਿਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਮਹਿਲਾ ਡਬਲਜ਼ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ, ਜਦਕਿ ਰੋਹਨ ਬੋਪੰਨਾ ਵੀ ਆਪਣੇ ਜੋੜੀਦਾਰ ਨਾਲ ਪੁਰਸ਼ ਡਬਲਜ਼ ਕੁਆਰਟਰ ਫਾਈਨਲ 'ਚ ਪਹੁੰਚ ਗਿਆ ਹੈ। ਭਾਰਤੀ-ਚੀਨੀ ਜੋੜੀ ਨੇ ਮਹਿਲਾ ਡਬਲਜ਼ ਕੁਆਰਟਰ ਫਾਈਨਲ ਮੁਕਾਬਲੇ 'ਚ ਇਰਿਨਾ ਬੇਗੂ ਕੈਮਿਲਾ ਤੇ ਓਲਾਰੂ ਰਾਲੁਕਾ ਦੀ ਰੋਮਾਨੀਆਈ ਜੋੜੀ ਨੂੰ 6-3, 6-7, 10-3 ਨਾਲ ਇਕ ਘੰਟਾ 40 ਮਿੰਟ ਵਿਚ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਬਣਾ ਲਈ। 
ਉਥੇ ਹੀ ਪੁਰਸ਼ ਡਬਲਜ਼ ਵਿਚ ਵੀ ਬੋਪੰਨਾ ਤੇ ਉਸ ਦੇ ਜੋੜੀਦਾਰ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਨੇ ਕੋਲੰਬੀਆ ਦੇ ਜੁਆਨ ਸੇਬੇਸਟੀਅਨ ਕਬਾਲ ਤੇ ਇਟਲੀ ਦੇ ਫਾਬੀਓ ਫੋਗਨਿਨੀ ਦੀ ਜੋੜੀ ਨੂੰ 5-7, 7-5, 10-8 ਨਾਲ ਹਰਾਇਆ।


Related News