ਸਿੰਕੀਫੀਲਡ ਕੱਪ ਸ਼ਤਰੰਜ ਟੂਰਨਾਮੈਂਟ : ਵੇਸਲੀ ਸੋ ਨੇ ਪਹਿਲੀ ਜਿੱਤ ਦਰਜ ਕੀਤੀ

Friday, Aug 20, 2021 - 03:21 AM (IST)

ਸੇਂਟ ਲੁਈਸ (ਅਮਰੀਕਾ) (ਨਿਕਲੇਸ਼ ਜੈਨ)- ਗ੍ਰੈਂਡ ਚੈੱਸ ਟੂਰ ਦੇ ਪੰਜਵੇਂ ਤੇ ਆਖਰੀ ਗੇੜ ਸਿੰਕੀਫੀਲਡ ਕੱਪ ਦੇ ਦੂਜੇ ਰਾਊਂਡ ਵਿਚ ਸਿਰਫ ਇਕ ਹੀ ਮੈਚ ਵਿਚ ਨਤੀਜਾ ਆਇਆ ਜਦਕਿ ਚਾਰ ਮੁਕਾਬਲੇ ਬੇਨਤੀਜਾ ਰਹੇ। ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵੇਸਲੀ ਸੋ ਨੇ ਹਮਵਤਨ ਸਵੀਰੇਜ ਡੀ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨ ਲਈ ਮਜ਼ਬੂਤ ਕੀਤਾ ਤੇ ਵੇਸਲੀ ਸੋ ਦੀ ਇਹ ਪਹਿਲੀ ਜਿੱਤ ਰਹੀ । ਸੋ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਓਪਨਿੰਗ ਵਿਚ ਬਰਲਿਨ ਡਿਫੈਂਸ ਵਿਚ ਰਾਜਾ ਦੇ ਬਿਹਤਰ ਐਂਡਗੇਮ ਵਿਚ 45 ਚਾਲਾਂ ਵਿਚ ਬਾਜ਼ੀ ਆਪਣੇ ਨਾਂ ਕੀਤੀ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ


ਕੱਲ ਜਿੱਤਣ ਵਾਲੇ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਫੈਬਿਆਨੋ ਕਰੂਆਨਾ ਤੇ ਲੀਨੀਅਰ ਡੋਮਿੰਗੇਜ ਵਿਚਾਲੇ ਕਿੰਗ ਪਾਨ ਓਪਨਿੰਗ ਵਿਚ ਖੇਡਿਆ ਗਿਆ ਮੁਕਾਬਲਾ ਵਜੀਰ ਦੇ ਐਂਡਗੇਮ ਵਿਚ 51 ਚਾਲਾਂ ਵਿਚ ਬਰਾਬਰੀ 'ਤੇ ਖਤਮ ਹੋਇਆ। ਹੋਰ ਤਿੰਨ ਮੁਕਾਬਲਿਆਂ ਵਿਚ ਫਰਾਂਸ ਦੇ ਮੈਕਸਿਮ ਵਾਚੀਅਰ-ਲਾਗ੍ਰੇਵ ਨੇ ਹੰਗਰੀ ਦੇ ਰਿਚਰਡ ਰੈਪੋਰਟ ਨਾਲ, ਯੂ. ਐੱਸ.ਓ. ਦੇ ਸੈਮ ਸ਼ੰਕਲੰਦ ਨੇ ਹਮਵਤਨ ਜੇਫਰੀ ਜਿਓਂਗ ਨਾਲ ਤੇ ਸ਼ੇਖਰਿਆਰ ਮਮੇਘਾਰੋਵ ਨੇ ਰੂਸ ਦੇ ਪੀਟਰ ਸਵੀਡਰ ਨਾਲ ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ। ਇਸੇ ਤਰ੍ਹਾਂ ਦੋ ਰਾਊਂਡਾਂ ਤੋਂ ਬਾਅਦ ਕਰੂਆਨਾ, ਵੇਸਲੀ ਸੋ, ਡੋਮਿੰਗੇਜ ਤੇ ਮੈਕਸਿਮ 1.5 ਅੰਕ ਬਣਾ ਕੇ ਸ਼ੁਰੂਆਤੀ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News