ਪੁਲਿਸਿਚ ਦੇ ਗੋਲ ਨਾਲ ਅਮਰੀਕਾ ਨੇ ਮੈਕਸੀਕੋ ਨੂੰ ਹਰਾਇਆ

Monday, Jun 07, 2021 - 04:34 PM (IST)

ਡੈਨਵਰ (ਭਾਸ਼ਾ) : ਕ੍ਰਿਸਟੀਅਨ ਪੁਲਿਸਿਚ ਦੇ ਪੈਨਲਟੀ ’ਤੇ ਕੀਤੇ ਗੋਲ ਦੀ ਬਦੌਲਤ ਅਮਰੀਕਾ ਨੇ ਪਹਿਲੀ ਕੋਨਕਾਕਾਕਾਫ ਨੇਸ਼ਨਸ ਲੀਗ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਮੈਕਸੀਕੋ ਨੂੰ 3-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਗੋਲਕੀਪਰ ਈਥਨ ਹੋਰਵਾਥ ਨੇ ਪੁਲਿਸਿਚ ਦੇ ਗੋਲ ਦੇ ਬਾਅਦ 124ਵੇਂ ਮਿੰਟ ਵਿਚ ਆਂਦ੍ਰੇਸ ਗੁਆਡੇਡੋ ਦੀ ਪੈਨਲਟੀ ਕਿੱਕ ਰੋਕ ਕੇ ਅਮਰੀਕਾ ਦੀ ਖ਼ਿਤਾਬੀ ਜਿੱਤ ਯਕੀਨੀ ਕੀਤੀ।

ਪੁਲਿਸਿਚ ਦਾ 2 ਹਫ਼ਤੇ ਵਿਚ ਇਹ ਦੂਜਾ ਖ਼ਿਤਾਬ ਹੈ। ਉਨ੍ਹਾਂ ਨੇ 29 ਮਈ ਨੂੰ ਚੇਲਸੀ ਨਾਲ ਚੈਂਪੀਅਨਸ਼ਿਪ ਲੀਗ ਖ਼ਿਤਾਬ ਵੀ ਜਿੱਤਿਆ ਸੀ। ਪੁਲਿਸਿਚ ਨੇ 114ਵੇਂ ਮਿੰਟ ਵਿਚ ਪੈਨਲਟੀ ਕਿੱਕ ’ਤੇ ਗੋਲ ਕੀਤਾ। ਉਨ੍ਹਾਂ ਦੇ ਇਲਾਵਾ ਜਿਓਵਾਨੀ ਰੇਨਾ (27ਵੇਂ ਮਿੰਟ) ਅਤੇ ਵੇਸਟਨ ਮੈਕੀਨੀ (82ਵੇਂ ਮਿੰਟ) ਨੇ ਵੀ ਅਮਰੀਕਾ ਵੱਲੋਂ ਗੋਲ ਕੀਤੇ। ਮੈਕਸੀਕੋ ਨੇ ਜੀਸਸ ਮੈਨੁਏਲ ਕੋਰੋਨਾ (ਪਹਿਲੇ ਮਿੰਟ) ਅਤੇ ਡਿਏਗੋ ਲੇਨੇਜ (79ਵੇਂ ਮਿੰਟ) ਦੇ ਗੋਲ ਦੀ ਬਦੌਲਤ 2 ਵਾਰ ਬੜ੍ਹਤ ਬਣਾਈ ਪਰ ਇਸ ਦੇ ਬਾਵਜੂਦ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਕੋਨਕਾਕਾਫ ਨੇਸ਼ਨਸ ਲੀਗ ਫਾਈਨਲ ਵਿਚ 3 ਵਾਰ ਵੀਡੀਓ ਰੀਵਿਊ ਦਾ ਸਹਾਰਾ ਲਿਆ ਗਿਆ, ਜਦੋਂਕਿ ਪੁਲਿਸਿਚ ਦੇ ਗੋਲ ਦੇ ਬਾਅਦ ਅਮਰੀਕੀ ਖਿਡਾਰੀ ਜਿਓਵਾਨੀ ਰੇਨਾ ਬਾਹਰ ਤੋਂ ਸੁੱਟੀ ਗਈ ਕੁੱਝ ਚੀਜ਼ ਲੱਗਣ ਕਾਰਨ ਜ਼ਖ਼ਮੀ ਵੀ ਹੋ ਗਏ।
 


cherry

Content Editor

Related News