ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਇੰਗਲੈਂਡ ਦੇ ਇਸ ਖਿਡਾਰੀ ਨੇ ਖੇਡਣ ਤੋਂ ਕੀਤਾ ਮਨ੍ਹਾਂ

03/07/2020 10:08:00 AM

ਸਪੋਰਟਸ ਡੈਸਕ— ਕ੍ਰਿਸ ਵੋਕਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਗਾਮੀ ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਕ੍ਰਿਸ ਵੋਕਸ ਦਾ ਆਉਣ ਵਾਲੇ ਸੀਜ਼ਨ ਵਿੱਚ ਦਿੱਲੀ ਕੈਪੀਟਲਸ ਲਈ ਖੇਡਣਾ ਤੈਅ ਹੋਇਆ ਸੀ। ਵੋਕਸ ਨੇ ਆਗਾਮੀ ਇੰਗਲਿਸ਼ ਸਮਰ ਲਈ ਆਪਣੇ ਆਪ ਨੂੰ ਫਿੱਟ ਰੱਖਣ ਲਈ ਆਈਪੀਐਲ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਇੰਗਲੈਂਡ ਦੇ ਇਸ ਆਲਰਾਊਂਡਰ ਦਾ ਟੀਮ ਤੋਂ ਬਾਹਰ ਹੋਣਾ ਦਿੱਲੀ ਕੈਪੀਟਲਸ ਲਈ ਵੱਡਾ ਝਟਕਾ ਹੈ। ਆਈਪੀਐਲ ਦੀ ਫਰੈਂਚਾਈਜ਼ੀ ਟੀਮ ਦਿੱਲੀ ਕੈਪੀਟਲ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਖਬਰਾਂ ਮੁਤਾਬਕ ਵੋਕਸ ਨੇ ਖ਼ੁਦ ਨੂੰ ਆਉਣ ਵਾਲੇ ਸੀਜ਼ਨ ਲਈ ਫਿਟ ਰੱਖਣ ਲਈ ਆਈਪੀਐਲ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਵੋਕਸ ਨੂੰ ਦਿੱਲੀ ਕੈਪੀਟਲ ਨੇ ਉਨ੍ਹਾਂ ਦੇ ਬੇਸ ਪ੍ਰਾਈਸ 1.5 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। ਵੋਕਸ ਦਿੱਲੀ ਕੈਪੀਟਲਸ ਲਈ ਇਕ ਅਹਿਮ ਖਿਡਾਰੀ ਸਾਬਤ ਹੋ ਸਕਦੇ ਸਨ। ਵੋਕਸ ਦੇ ਬਾਹਰ ਜਾਣ ਤੋਂ ਬਾਅਦ, ਦਿੱਲੀ ਕੈਪੀਟਲਸ ਸਾਹਮਣੇ ਚੁਣੌਤੀ ਹੋਵੇਗੀ ਕਿ ਉਹ ਤੇਜ਼ ਗੇਂਦਬਾਜ਼ ਆਲਰਾਊਂਡਰ ਦੀ ਜਗ੍ਹਾ ਟੀਮ ਵਿੱਚ ਕਿਸ ਨੂੰ ਸ਼ਾਮਲ ਕਰੇਗਾ।

ਵੋਕਸ ਨੇ ਹੁਣ ਤੱਕ 18 ਆਈਪੀਐਲ ਮੈਚ ਖੇਡੇ ਹਨ ਜਿਸ ਵਿੱਚ 63 ਦੌੜਾਂ ਬਣਾ ਕੇ 25 ਵਿਕਟਾਂ ਲੈ ਚੁੱਕੇ ਹਨ। 2018 ਆਈ ਪੀ ਐਲ ਦੀ ਨਿਲਾਮੀ ਵਿੱਚ, ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 7.4 ਕਰੋੜ ਵਿੱਚ ਖ਼ਰੀਦਿਆ ਸੀ। ਉਨ੍ਹਾਂ ਨੇ ਪੰਜ ਆਈਪੀਐਲ ਮੈਚਾਂ ਵਿੱਚ ਅੱਠ ਵਿਕਟਾਂ ਲਈਆਂ, ਪਰ 10.36 ਦੀ ਇਕਾਨਮੀ ਦਰ ਨਾਲ ਦੌੜਾਂ ਵੀ ਦਿੱਤੀਆਂ। ਵੋਕਸ 2019 ਦੀ ਆਈਪੀਐਲ ਨੀਲਾਮੀ ਵਿੱਚ ਅਨਸੋਲਡ ਰਹੇ ਸਨ ਪਰ 2020 ਆਈਪੀਐਲ ਨੀਲਾਮੀ ਵਿੱਚ ਦਿੱਲੀ ਕੈਪੀਟਲਸ ਨੇ ਖ਼ਰੀਦਿਆ ਸੀ।

ਇਹ ਵੀ ਪੜ੍ਹੋ : ਸਚਿਨ ਤੇ ਸਹਿਵਾਗ ਇਕ ਵਾਰ ਫਿਰ ਭਾਰਤੀ ਟੀਮ ਲਈ ਓਪਨਿੰਗ ਕਰਦੇ ਦਿਖਾਈ ਦੇਣਗੇ


Tarsem Singh

Content Editor

Related News