ਮੈਚ ਦੌਰਾਨ ਕ੍ਰਿਸ ਲਿਨ ਦੇ ਸਿਰ ਤੋਂ ਨਿਕਲੀ ਹੀਟ, ਦੇਖੋ ਹੈਰਾਨੀਜਨਕ ਵੀਡੀਓ

Saturday, Feb 29, 2020 - 02:14 PM (IST)

ਮੈਚ ਦੌਰਾਨ ਕ੍ਰਿਸ ਲਿਨ ਦੇ ਸਿਰ ਤੋਂ ਨਿਕਲੀ ਹੀਟ, ਦੇਖੋ ਹੈਰਾਨੀਜਨਕ ਵੀਡੀਓ

ਸਪੋਰਟਸ ਡੈਸਕ— ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 2020 ’ਚ ਹਰ ਰੋਜ਼ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਲਾਹੌਰ ਕਲੰਦਰਸ ਅਤੇ ਪੇਸ਼ਾਵਰ ਜ਼ਾਲਮੀ ਵਿਚਾਲੇ ਕੱਲ ਖੇੇਡੇ ਗਏ ਇਕ ਮੈਚ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਕ੍ਰਿਸ ਲਿਨ ਦੇ ਸਿਰ ਤੋਂ ਹੀਟ ਨਿਕਲਦੀ ਹੋਈ ਦੇਖੀ ਗਈ।

ਇਸ ਵੀਡੀਓ ਨੂੰ ਇਕ ਪਾਕਿਸਤਾਨੀ ਫੈਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ ਯੂਜ਼ਰ ਨੇ ਲਿਖਿਆ, ਅਜਿਹਾ ਕੁਝ ਪਹਿਲਾਂ ਕਦੀ ਨਹੀਂ ਦੇਖਿਆ। ਸੀਰੀਅਸ ਹੀਟ। ਇਸ ਵੀਡੀਓ ’ਚ ਸਾÎਫ ਤੌਰ ’ਤੇ ਲਾਹੌਰ ਕਲੰਦਰਸ ਦੇ ਖਿਡਾਰੀ ਲਿਨ ਦੇ ਸਿਰ ਤੋਂ ਹੀਟ ਨਿਕਲਦੀ ਹੋਈ ਦੇਖੀ ਜਾ ਸਕਦੀ ਹੈ। ਇਸ ਵੀਡੀਓ ਨੂੰ 51 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। 

ਮੀਂਹ ਤੋਂ ਪ੍ਰਭਾਵਿਤ ਲਾਹੌਰ ਕਲੰਦਰਸ ਅਤੇ ਪੇਸ਼ੇਵਰ ਜਾਲਮੀ ’ਚ ਖੇਡਿਆ ਗਿਆ ਮੈਚ 12 ਓਵਰ ਦਾ ਹੋਇਆ। ਮੈਚ ’ਚ ਪੇਸ਼ਾਵਰ ਜ਼ਾਲਮੀ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 12 ਓਵਰ ’ਚ 7 ਵਿਕਟਾਂ ਦੇ ਨੁਕਸਾਨ ’ਤੇ 132 ਦੌੜਾਂ ਬਣਾਈਆਂ। ਪੇਸ਼ਾਵਰ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਟਾਮ ਬੈਂਟਨ (34) ਅਤੇ ਹੈਦਰ ਅਲੀ (34) ਨੇ ਬਣਾਈਆਂ। ਜਦਕਿ ਟੀਚੇ ਦੀ ਪ੍ਰਾਪਤੀ ਲਈ ਉਤਰੀ ਲਾਹੌਰ ਦੀ ਟੀਮ ਇਹ ਟੀਚਾ ਹਾਸਲ ਨਹੀਂ ਕਰ ਸਕੀ ਅਤੇ 12 ਓਵਰ ’ਚ 6 ਵਿਕਟਾਂ ਦੇ ਨੁਕਸਾਨ ’ਤੇ 116 ਦੌੜਾਂ ਹੀ ਬਣਾ ਸਕੀ।


author

Tarsem Singh

Content Editor

Related News