ਸੁਪਰਹੀਰੋ ਵਰਗੀ ਡ੍ਰੈੱਸ ਪਾ ਕੇ ਕੁਝ ਇਸ ਅੰਦਾਜ਼ ’ਚ ਟ੍ਰੇਨਿੰਗ ਕਰ ਰਿਹੈ ਕ੍ਰਿਸ ਗੇਲ, ਦੇਖੋ ਵੀਡੀਓ

03/20/2020 6:37:32 PM

ਸਪੋਰਟਸ ਡੈਸਕ— ਦੁਨੀਆ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਿੱਥੇ 8 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਪੂਰੀ ਦੁਨੀਆ ’ਚ ਵੱਖ-ਵੱਖ ਖੇਡ ਮੁਕਾਬਲਿਆਂ ਨੂੰ ਰੱਦ ਜਾਂ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਹਾਲ ਦੁਨੀਆ ਦੇ ਸਾਰੇ ਦੇਸ਼ਾਂ ’ਚ ਇਸ ਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ, ਇਸ ਲਈ ਸਾਰਿਆਂ ਦੇਸ਼ਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਘਰ ’ਚ ਹੀ ਲਾਕ ਡਾਊਨ ਕਰਨ ’ਚ ਲੱਗੇ ਹੋਏ ਹਨ। ਅਜਿਹੇ ’ਚ ਕੋਰੋਨਾ ਦੇ ਚੱਲਦੇ ਵਿੰਡੀਜ਼ ਦੇ ਦਿੱਗਜ ਖਿਡਾਰੀ ਕ੍ਰਿਸ ਗੇਲ ਇਸ ਖਤਰਨਾਕ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਗੇ ਆਏ ਹਨ ਅਤੇ ਉਨਾਂ ਨੇ #StayAtHomeChallenge ਲੈਣ ਦਾ ਫੈਸਲਾ ਕੀਤਾ ਹੈ। ਜਿਸ ਨਾਲ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਦੇ ਵਿਚਾਲੇ ਲੋਕਾਂ ਨੂੰ ਘਰ ’ਚ ਰਹਿਣ ਦੀ ਮਹੱਤਤਾ ਬਾਰੇ ਦੱਸਿਆ ਜਾ ਸਕੇ। ਗੇਲ ਦੀ ਇਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਜਿੱਥੇ ਉਹ ਘਰ ’ਚ ਹੀ ਰਹਿ ਕੇ ਜਿਮ ਵਰਕਆਊਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

PunjabKesari

ਕ੍ਰਿਸ ਗੇਲ ਨੇ ਸਟੇਅ ਐਟ ਹੋਮ ਚੈਲੇਂਜ ਦੀ ਵੀਡੀਓ ਕੀਤੀ ਸ਼ੇਅਰ
ਕੋਰੋਨਾ ਵਾਇਰਸ ਦੇ ਕਹਿਰ ’ਚ ਪੂਰੀ ਦੁਨੀਆ ਪ੍ਰੇਸ਼ਾਨ ਹੈ। ਉਥੇ ਹੀ ਵਿੰਡੀਜ਼ ਅਤੇ ਆਈ. ਪੀ. ਐੱਲ. ਦੀ ਕਿਗਜ਼ ਇਲੈਵਨ ਪੰਜਾਬ ਦੀ ਟੀਮ ਦੇ ਧਾਕੜ ਬੱਲੇਬਾਜ਼ ਗੇਲ ਨੇ ਵੀ ਆਪਣੇ ਆਪ ਨੂੰ ਘਰ ’ਚ ਲਾਕ ਡਾਊਨ ਕਰ ਦਿੱਤਾ ਹੈ। ਹਾਲਾਂਕਿ ਉਹ ਆਪਣੇ ਘਰ ’ਤੇ ਹੀ ਟ੍ਰੇਨਿੰਗ ਕਰਦੇ ਹੋਏ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਗੇਲ ਇਕ ਸੁਪਰਹੀਰੋ ਦੀ ਡੈ੍ਰਸ ’ਚ ਦਿਖਾਈ ਦੇ ਰਿਹਾ ਹੈ ਅਤੇ ਰੱਜ ਕੇ ਜਿਮ ਵਰਕਆਊਟ ਕਰ ਰਿਹਾ ਹੈ। ਜਿਸ ਦੀ ਵੀਡੀਓ ਇੰਟਰਨੈੱਟ ’ਤੇ ਖੂਬ ਵਾਇਰਲ ਹੋ ਰਹੀ ਹੈ।

ਕ੍ਰਿਸ ਗੇਲ ਦਾ ਉਦੇਸ਼ ਸੋਸ਼ਲ ਮੀਡੀਆ 'ਤੇ ਚੱਲ ਰਹੇ' ਸਟੇਅ ਐਟ ਹੋਮ ਚੈਲੇਂਜ 'ਬਾਰੇ ਜਾਗਰੂਕਤਾ ਫੈਲਾਉਣੀ ਹੈ, ਜਿਸ ਨਾਲ ਦੁਨੀਆਭਰ ’ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਿਆ ਜਾ ਸਕੇ। ਇਸ ਲਈ #StayAtHomeChallenge ਕੈਪਨ ਚਲਾਇਆ ਜਾ ਰਿਹਾ ਹੈ. ਇਸ ਚੁਣੌਤੀ ਨੂੰ ਲੈ ਕੇ ਖਿਡਾਰੀ ਘਰ ਚ ਹੀ ਫਿਟਨੈੱਸ ਡਿ੍ਰਲ ਲੈ ਰਹੇ ਹਨ।PunjabKesari


Davinder Singh

Content Editor

Related News