ਕ੍ਰਿਸ ਗੇਲ ਨੇ ਫਿਰ ਲਗਾਇਆ ਤੂਫਾਨੀ ਟੀ-20 ਸੈਂਕੜਾ, ਇਕ ਮੈਚ ਵਿਚ ਲੱਗੇ ਕੁਲ 37 ਛੱਕੇ
Wednesday, Sep 11, 2019 - 12:13 PM (IST)

ਸਪੋਰਟਸ ਡੈਸਕ : ਗੇਲ ਨੇ ਜਮੈਕਾ ਥਲਾਵਾਜ ਵੱਲੋਂ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਯੋਟਸ ਖਿਲਾਫ ਸਿਰਫ 54 ਗੇਂਦਾਂ 'ਚ ਸੈਂਕੜਾ ਠੋਕ ਦਿੱਤਾ। ਆਊਟ ਹੋਣ ਤੱਕ ਕ੍ਰਿਸ ਗੇਲ 62 ਗੇਂਦਾਂ 7 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ। ਹਾਲਾਂਕਿ ਗੇਲ ਦੇ ਇਸ ਸੈਂਕੜੇ 'ਤੇ ਉਸਦੀ ਹੀ ਟੀਮ ਦੇ ਗੇਂਦਬਾਜ਼ਾਂ ਨੇ ਪਾਣੀ ਫੇਰ ਦਿੱਤਾ ਅਤੇ ਜਮੈਕਾ ਥਲਾਵਾਜ ਟੀਮ ਹਾਰ ਗਈ। ਦੱਸ ਦਈਏ ਕਿ ਜਮੈਕਾ ਥਲਾਵਾਜ ਵਾਲੋਂ 21 ਛੱਕੇ ਲੱਗੇ।
ਕ੍ਰਿਸ ਗੇਲ ਟੀ-20 ਲੀਗ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ। ਕ੍ਰਿਸ ਗੇਲ ਸੀ. ਪੀ. ਐੱਲ. ਅਤੇ ਆਈ. ਪੀ. ਐੱਲ. ਵਰਗੀਆਂ ਲੀਗਾਂ ਵਿਚ ਹੁਣ ਤਕ 22 ਸੈਂਕੜੇ ਲਗਾ ਚੁੱਕੇ ਹਨ। ਕ੍ਰਿਸ ਗੇਲ ਟੀ-20 ਕੌਮਾਂਤਰੀ ਕ੍ਰਿਕਟ ਵਿਚ ਵੀ 2 ਸੈਂਕੜੇ ਲਗਾ ਚੁੱਕੇ ਹਨ। ਇਸ ਤਰ੍ਹਾਂ ਉਹ ਹੁਣ ਤਕ 24 ਟੀ-20 ਸੈਂਕੜੇ ਲਗਾ ਚੁੱਕੇ ਹਨ। ਇਸ ਤੋਂ ਬਾਅਦ ਜੋ ਖਿਡਾਰੀ ਦੂਜੇ ਨੰਬਰ 'ਤੇ ਆਉਂਦਾ ਹੈ ਉਸ ਨੇ ਸਿਰਫ 8 ਟੀ-20 ਸੈਂਕੜੇ ਲਗਾਏ ਹਨ।
ਦਰਅਸਲ, ਆਸਟਰੇਲੀਆਈ ਖਿਡਾਰੀ ਮਾਈਕਲ ਕਲਿੰਗਰ ਨੇ ਟੀ-20 ਕ੍ਰਿਕਟ ਇਤਿਹਾਸ ਵਿਚ 8 ਸੈਂਕੜੇ ਲਗਾਏ ਹਨ। ਉੱਥੇ ਹੀ ਐਰੋਨ ਫਿੰਚ ਦਾ ਨਾਂ ਆਉਂਦਾ ਹੈ ਜੋ ਟੀ-20 ਲੀਗਸ ਵਿਚ ਹੁਣ ਤਕ 7 ਸੈਂਕੜੇ ਲਗਾ ਚੁੱਕੇ ਹਨ। ਉੱਧਰ ਕ੍ਰਿਸ ਗੇਲ ਵੱਲੋਂ ਟੀ-20 ਕ੍ਰਿਕਟ ਵਿਚ ਲਗਾਏ ਗਏ ਚੌਕੇ-ਛੱਕਿਆਂ ਦਾ ਕੋਈ ਵੀ ਸਾਹਨੀ ਨਹੀਂ ਹੈ। ਕ੍ਰਿਸ ਗੇਲ ਹੁਣ ਤਕ ਇਸ ਸਵਰੂਪ ਵਿਚ 988 ਚੌਕੇ ਅਤੇ 944 ਛੱਕੇ ਲਗਾ ਚੁੱਕੇ ਹਨ।