ਕ੍ਰਿਸ ਗੇਲ ਵੀ ਬਣੇ ਸਿੰਗਰ, 22 ਕਰੋੜ ਰੁਪਏ ਦੇ ਘਰ ''ਚ ਸ਼ੂਟ ਕੀਤਾ ਗਾਣਾ (ਵੀਡੀਓ)
Wednesday, Jul 01, 2020 - 10:19 PM (IST)
ਨਵੀਂ ਦਿੱਲੀ- ਦੁਨੀਆ ਦੇ ਧਾਕੜ ਬੱਲੇਬਾਜ਼ਾਂ 'ਚੋਂ ਇਕ ਕ੍ਰਿਸ ਗੇਲ ਨੇ ਵੀ ਆਖਿਕਾਰ ਆਪਣੇ ਸਿੰਗਰ ਬਣਨ ਦਾ ਸੁਪਨਾ ਪੂਰਾ ਕਰ ਲਿਆ ਹੈ। ਕ੍ਰਿਸ ਗੇਲ ਨੇ ਹੁਣ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਇਕ ਗਾਣੇ ਦੀ ਵੀਡੀਓ ਨੂੰ ਸ਼ੇਅਰ ਕੀਤਾ ਹੈ। ਗੇਲ ਉਸ ਵੀਡੀਓ 'ਚ ਆਪਣੇ ਸਟਾਰ ਆਲਰਾਊਂਡਰ ਸਾਥੀ ਡ੍ਰਵੇਨ ਬ੍ਰਾਵੋ ਦੀ ਤਰ੍ਹਾਂ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਗੇਲ ਦਾ ਇਹ ਗਾਣਾ ਪਾਰਟੀਜ਼ ਦੇ ਮਾਹੌਲ ਅਨੁਸਾਰ ਫਿੱਟ ਬੈਠਦਾ ਹੈ। ਗੀਤ 'ਚ ਕਈ ਹਾਟ ਸੀਨ ਵੀ ਹੈ। ਇਸ ਨੂੰ ਹੁਣ ਤੱਕ ਇਕ ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ। ਉਮੀਦ ਹੈ ਕਿ ਗੇਲ ਜਦੋਂ ਯੂ-ਟਿਊਬ 'ਤੇ ਪੂਰਾ ਗਾਣਾ ਲਾਂਚ ਕਰਣਗੇ ਤਾਂ ਇਸ ਨੂੰ ਮਿਲੀਅਨ 'ਚ ਵਿਊਜ਼ ਮਿਲਣਗੇ। ਗੇਲ ਦੇ ਨਾਲ ਇਸ ਗਾਣੇ 'ਚ ਮੁੱਖ ਭੂਮੀਕਾ ਸਿੰਗਰ ਸਟਾਈਲੋ ਦੀ ਵੀ ਹੈ। ਇਹ ਗਾਣਾ ਗੇਲ ਦੇ ਬੰਗਲੇ (ਘਰ) 'ਚ ਸ਼ੂਟ ਹੋਇਆ ਹੈ।
22 ਕਰੋੜ ਰੁਪਏ ਦਾ ਹੈ ਗੇਲ ਦਾ ਬੰਗਲਾ
ਵੀਡੀਓ ਗਾਣੇ 'ਚ ਗੇਲ ਦੇ ਬੰਗਲੇ ਦੀ ਖੂਬਸੂਰਤੀ ਨੂੰ ਦਿਖਾਇਆ ਗਿਆ ਹੈ। ਇਸਦੀ ਕੀਮਤ 22 ਕਰੋੜ ਰੁਪਏ ਹੈ। ਬੰਗਲੇ 'ਚ ਸਵੀਮਿੰਗ ਪੂਲ, ਡਾਂਸ ਫਲੋਰ ਤੇ ਬਿਲਿਅਰਡਸ ਰੂਮ ਵੀ ਬਣਿਆ ਹੋਇਆ ਹੈ। ਦੱਸ ਦੇਈਏ ਕਿ ਗੇਲ ਕ੍ਰਿਕਟ ਜਗਤ ਦੇ ਸਭ ਤੋਂ ਅਮੀਰ ਕ੍ਰਿਕਟਰਾਂ 'ਚੋਂ ਇਕ ਹੈ। ਦੁਨੀਆ ਭਰ ਦੇ ਹਰੇਕ ਕ੍ਰਿਕਟ ਲੀਗ 'ਚ ਉਹ ਖੇਡ ਚੁੱਕੇ ਹਨ। ਇਕ ਅੰਦਾਜ਼ੇ ਅਨੁਸਾਰ ਉਸਦੀ ਕੁੱਲ ਕੀਮਤ 230 ਕਰੋੜ ਰੁਪਏ ਹਨ। ਉਹ ਸਾਲ ਭਰ 'ਚ 38 ਕਰੋੜ ਰੁਪਏ ਕਮਾ ਲੈਂਦਾ ਹੈ।