ਘਰ ’ਚੋਂ 36 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਚੋਰ ਫ਼ਰਾਰ
Tuesday, Aug 04, 2026 - 05:21 PM (IST)
ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ) : ਧਵਨ ਕਾਲੋਨੀ ਵਾਸੀ ਇਕ ਪਰਿਵਾਰ ਰਾਤ ਨੂੰ ਡਿਨਰ ਕਰਨ ਗਿਆ ਤਾਂ ਪਿੱਛੋਂ ਚੋਰਾਂ ਨੇ ਘਰ ਅੰਦਰ ਵੜ ਕੇ ਨਕਦੀ ’ਤੇ ਹੱਥ ਸਾਫ ਕਰ ਲਿਆ। ਕਾਲੋਨੀ ਦੀ ਗਲੀ ਨੰਬਰ-6 ਵਾਸੀ ਸਚਿਨ ਨਾਗਪਾਲ ਨੇ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦੱਸਿਆ ਕਿ 2 ਅਗਸਤ ਨੂੰ ਸ਼ਾਮ ਕਰੀਬ 7:15 ਵਜੇ ਉਹ ਪਰਿਵਾਰ ਸਮੇਤ ਕੈਂਟ ਦੇ ਕਿਸੇ ਰੈਸਟੋਰੈਂਟ ’ਚ ਖਾਣਾ ਖਾਣ ਲਈ ਗਏ ਸਨ। ਜਾਣ ਵੇਲੇ ਉਹ ਘਰ ਦੇ ਮੇਨ ਗੇਟ ਅਤੇ ਕਮਰਿਆਂ ਨੂੰ ਤਾਲੇ ਲਗਾ ਕੇ ਗਏ ਸਨ।
ਰਾਤ ਕਰੀਬ 10 ਵਜੇ ਜਦ ਉਹ ਵਾਪਸ ਪਰਤੇ ਤਾਂ ਲੋਬੀ ਦੇ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਘਰ ਦੀਆਂ ਸਾਰੀਆਂ ਲਾਈਟਾਂ ਚੱਲ ਰਹੀਆਂ ਸਨ ਅਤੇ ਕਮਰਿਆਂ ਦਾ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੇ ਬੈੱਡਰੂਮ ਦੀ ਅਲਮਾਰੀ ਵਿਚ ਰੱਖੇ 36 ਹਜ਼ਾਰ ਰੁਪਏ ਗਾਇਬ ਸਨ। ਏ. ਐੱਸ. ਆਈ. ਸੁਖਦੇਵ ਰਾਜ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
