ਚਿੱਤਰਾ ਨੇ ਸੈਸ਼ਨ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ
Thursday, Jun 20, 2019 - 01:18 AM (IST)

ਨਵੀਂ ਦਿੱਲੀ- ਏਸ਼ੀਆਈ ਚੈਂਪੀਅਨ ਪੀਯੂ ਚਿੱਤਰਾ ਨੇ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸਵੀਡਨ ਦੇ ਸੇਲੇਂਤੁਨਾ ਵਿਚ ਫੋਲਕਸੈਮ ਗ੍ਰਾਂ. ਪ੍ਰੀ. ਵਿਚ 1500 ਮੀਟਰ ਦੌੜ ਵਿਚ ਸੋਨ ਤਮਗਾ ਹਾਸਿਲ ਕੀਤਾ। ਅਪ੍ਰੈਲ 'ਚ ਦੋਹਾ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਚਿੱਤਰਾ ਨੇ ਮੰਗਲਵਾਰ ਇਥੇ ਕੀਨੀਆ ਦੀ ਮਰਸੀ ਨੂੰ ਪਛਾੜਦੇ ਹੋਏ 4 ਮਿੰਟ 12.65 ਸੈਕੰਡ ਦੇ ਸਮੇਂ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਮਰਸੀ ਨੇ 2014 ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ। ਪੁਰਸ਼ਾਂ 'ਚ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਜਿਨਸਨ ਜਾਨਸਨ ਨੇ ਇਥੇ 1500 ਮੀਟਰ ਦੌੜ 'ਚ 3 ਮਿੰਟ 39.69 ਸੈਕੰਡ ਦੇ ਸਮੇਂ ਨਾਲ ਚਾਂਦੀ ਤਮਗਾ ਹਾਸਿਲ ਕੀਤਾ।