ਚਿਰਾਗ ਤੇ ਸਾਤਵਿਕ ਕਰੀਅਰ ਦੀ ਸਰਵਸ੍ਰੇਸ਼ਠ ਤੀਜੀ ਰੈਂਕਿੰਗ ’ਤੇ ਪੁੱਜੇ

Wednesday, Jun 21, 2023 - 11:30 AM (IST)

ਨਵੀਂ ਦਿੱਲੀ (ਭਾਸ਼ਾ)– ਇੰਡੋਨੇਸ਼ੀਆ ਓਪਨ ਜਿੱਤਣ ਵਾਲੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਬੀ. ਡਬਲਯੂ. ਐੱਫ. ਵਲੋਂ ਜਾਰੀ ਤਾਜ਼ਾ ਰੈਂਕਿੰਗ ’ਚ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਜੋੜੀ ਨੇ ਮੌਜੂਦਾ ਵਿਸ਼ਵ ਚੈਂਪੀਅਨ ਮਲੇਸ਼ੀਆ ਦੇ ਆਰੋਨ ਚਿਆ ਤੇ ਸੋਹ ਵੂਈ ਯਿਕ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਇੰਡੋਨੇਸ਼ੀਆ ਓਪਨ ਜਿੱਤਿਆ ਸੀ। ਇਸਦੇ ਨਾਲ ਹੀ ਇਹ ਸੁਪਰ 1000 ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ। ਭਾਰਤੀ ਜੋੜੀ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚ ਸੋਨਾ ਜਿੱਤਣ ਦੇ ਨਾਲ ਸਵਿਸ ਓਪਨ ਵੀ ਜਿੱਤਿਆ ਸੀ।

ਪੁਰਸ਼ ਸਿੰਗਲਜ਼ ’ਚ ਕਿਦਾਂਬੀ ਸ਼੍ਰੀਕਾਂਤ ਤਿੰਨ ਸਥਾਨ ਚੜ੍ਹ ਕੇ ਟਾਪ-20 (19ਵੀਂ ਰੈਂਕਿੰਗ) ਵਿਚ ਪਹੁੰਚ ਗਿਆ। ਲਕਸ਼ੈ ਸੇਨ ਦੋ ਸਥਾਨ ਚੜ੍ਹ ਕੇ 18ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਐੱਚ. ਐੱਸ. ਪ੍ਰਣਯ ਸਰਵਸ੍ਰੇਸ਼ਠ ਸਿੰਗਲਜ਼ ਰੈਂਕਿੰਗ ਵਾਲਾ ਭਾਰਤੀ ਖਿਡਾਰੀ ਹੈ, ਜਿਹੜਾ 9ਵੇਂ ਸਥਾਨ ’ਤੇ ਹੈ। ਪ੍ਰਿਯਾਂਸ਼ੂ ਰਾਜਾਵਤ ਚਾਰ ਸਥਾਨ ਚੜ੍ਹ ਕੇ 30ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ 12ਵੇਂ ਅਤੇ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਵਿੱਚ 31ਵੇਂ ਸਥਾਨ 'ਤੇ ਹੈ। ਮਹਿਲਾ ਡਬਲਜ਼ ’ਚ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ 16ਵੇਂ ਸਥਾਨ ’ਤੇ ਬਣੇ ਹੋਏ ਹਨ। ਮਿਕਸਡ ਡਬਲਜ਼ ’ਚ ਰੋਹਨ ਕਪੂਰ ਤੇ ਸਿੱਕੀ ਰੈੱਡੀ 33ਵੇਂ ਸਥਾਨ ’ਤੇ ਹੈ, ਜਦਕਿ ਤਨੀਸ਼ਾ ਕ੍ਰਾਸਟੋ ਤੇ ਇਸ਼ਾਨ ਭਟਨਾਗਰ 38ਵੇਂ ਸਥਾਨ ’ਤੇ ਹਨ।


cherry

Content Editor

Related News