ਚੀਨ ਨੇ ਜਿੱਤਿਆ ਆਨਲਾਈਨ ਨੇਸ਼ਨਸ ਕੱਪ, ਭਾਰਤ ਰਿਹਾ 5ਵੇਂ ਸਥਾਨ ''ਤੇ

Monday, May 11, 2020 - 04:55 PM (IST)

ਚੀਨ ਨੇ ਜਿੱਤਿਆ ਆਨਲਾਈਨ ਨੇਸ਼ਨਸ ਕੱਪ, ਭਾਰਤ ਰਿਹਾ 5ਵੇਂ ਸਥਾਨ ''ਤੇ

ਸਪੋਰਟਸ ਡੈਸਕ : ਚੋਟੀ ਦਰਜਾ ਪ੍ਰਾਪਤ ਚੀਨ ਨੇ ਫਿਡੇ ਡਾਟ ਕਾਮ ਦੀ ਆਨਲਾਈਨ ਨੇਸ਼ਨਸ ਕੱਪ ਸ਼ਤਰੰਜ ਪ੍ਰਤੀਯੋਗਿਤਾ ਜਿੱਤ ਲਈ। ਸੁਪਰ ਫਾਈਨਲ ਵਿਚ ਹਾਲਾਂਕਿ ਦੋਵੇਂ ਟੀਮਾਂ ਦਾ ਸਕੋਰ 2-2 ਨਾਲ ਬਰਾਬਰੀ 'ਤੇ ਰਿਹਾ। ਚੀਨ ਦੀ ਟੀਮ ਬਿਹਤਰ ਅੰਕ ਦੇ ਆਧਾਰ 'ਤੇ ਚੈਂਪੀਅਨ ਬਣੀ। 6 ਟੀਮਾਂ ਦੇ ਟੂਰਨਾਮੈਂਟ ਦੇ ਲੀਗ ਦੌਰ ਵਿਚ ਚੀਨ 17 ਅੰਕ ਲੈ ਕੇ ਸਭ ਤੋਂ ਅੱਗੇ ਰਿਹਾ ਸੀ। ਹਾਲਾਂਕਿ ਉਸ ਨੂੰ ਇਕਲੌਤੀ ਹਾਰ 10ਵੇਂ ਰਾਊਂਡ ਵਿਚ ਅਮਰੀਕਾ ਤੋਂ ਮਿਲੀ ਸੀ। ਭਾਰਤੀ ਟੀਮ 5ਵੇਂ ਸਥਾਨ 'ਤੇ ਰਹੀ, ਜਿਸ ਵਿਚ ਧਾਕੜ ਵਿਸ਼ਵਨਾਥਨ ਆਨੰਦ, ਵਿਦਿਤ ਗੁਜਰਾਤੀ, ਪੀ. ਹਰਿਕ੍ਰਿਸ਼ਣਾ, ਬੀ. ਅਧਿਬਾਨ, ਕੋਨੇਰੂ ਹੰਪੀ ਅਤੇ ਡੀ ਹਰਿਕਾ ਸ਼ਾਮਲ ਸੀ।


author

Ranjit

Content Editor

Related News