ਪ੍ਰਣੀਤ ਦੀ ਹਾਰ ਨਾਲ ਚਾਇਨਾ ਓਪਨ 'ਚ ਭਾਰਤੀ ਚੁਣੌਤੀ ਖਤਮ

09/20/2019 3:33:04 PM

ਸਪੋਰਟਸ ਡੈਸਕ— ਬੀ. ਸਾਈ.ਪ੍ਰਣੀਤ ਸ਼ੁੱਕਰਵਾਰ ਨੂੰ ਇੱਥੇ ਤਿੰਨ ਗੇਮਾਂ ਤੱਕ ਚੱਲੇ ਕੁਵਾਰਟਰ ਫਾਈਨਲ 'ਚ ਦੁਨੀਆ ਦੇ ਨੌਂਵੇ ਨੰਬਰ ਦੇ ਖਿਡਾਰੀ ਐਂਥੋਨੀ ਸਿਨਿਸੁਕਾ ਜਿਨਟਿੰਗ ਤੋਂ ਹਾਰ ਗਏ ਜਿਸਦੇ ਨਾਲ ਭਾਰਤ ਦਾ ਚਾਇਨਾ ਓਪਨ ਵਰਲਡ ਟੂਰ ਸੁਪਰ 1000 ਬੈਡਮਿੰਟਨ ਟੂਰਨਾਮੈਂਟ 'ਚ ਅਭਿਆਨ ਖ਼ਤਮ ਹੋ ਗਿਆ। ਬਾਸੇਲ 'ਚ ਇਕ ਮਹੀਨਾ ਪਹਿਲਾਂ ਦੁਨੀਆ ਦੇ 15ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇਸ ਇੰਡੋਨੇਸ਼ੀਆਈ ਨੂੰ ਹਰਾ ਕੇ ਵਰਲਡ ਚੈਂਪੀਅਨਸ਼ਿਪ 'ਚ ਇਤਿਹਾਸਿਕ ਕਾਂਸੀ ਤਮਗਾ ਜਿੱਤਿਆ ਸੀ। ਪਰ ਉਹ ਇੱਥੇ ਇਸ ਵਿਰੋਧੀ ਤੋਂ 55 ਮਿੰਟ 'ਚ 21-16,6-21,16-21 ਨਾਲ ਹਾਰ ਗਏ।PunjabKesari
ਭਾਰਤੀ ਖਿਡਾਰੀ ਨੇ ਹਾਲਾਂਕਿ ਮੈਚ 'ਚ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੀ ਗੇਮ 21-16 ਨਾਲ ਜਿੱਤਿਆ ਸੀ, ਪਰ ਦੂਜੇ ਗੇਮ 'ਚ ਉਹ ਉਲਟਫੇਰ ਦਾ ਸ਼ਿਕਾਰ ਹੋ ਗਏ ਅਤੇ ਫਿਰ ਵਾਪਸੀ ਨਾ ਕਰ ਸਕੇ। ਪ੍ਰਣੀਤ ਅਤੇ ਇੰਡੋਨੇਸ਼ੀਆਈ ਖਿਡਾਰੀ ਨੇ ਮੈਚ 'ਚ ਦੋ-ਦੋ ਗੇਮ ਪੁਵਾਂਇੰਟ ਜਿੱਤੇ ਜਦ ਕਿ ਕੁਲ 101 ਗੇਮਾਂ 'ਚੋਂ ਭਾਰਤੀ ਸ਼ਟਲਰ ਨੇ 43 ਜਿੱਤੇ।  ਜਿਨਟਿੰਗ ਦਾ ਸਾਹਮਣਾ ਅਠਵੇਂ ਦਰਜੇ ਦੇ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਨਾਲ ਹੋਵੇਗਾ ਜਿਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ।


Related News