IPL ਦੀ ਨਿਲਾਮੀ ''ਚ ਸਿਰਫ 20 ਲੱਖ ਰੁਪਏ ''ਚ ਵਿੱਕਿਆ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦਾ ਪੋਤਾ
Monday, Jan 29, 2018 - 07:34 PM (IST)

ਨਵੀਂ ਦਿੱਲੀ— ਆਈ. ਪੀ. ਐੱਲ ਸੀਜ਼ਨ 11 ਦੀ ਨਿਲਾਮੀ ਖਤਮ ਹੋ ਚੁੱਕੀ ਹੈ। ਕਈ ਛੋਟੇ-ਵੱਡੇ ਖਿਡਾਰੀਆਂ 'ਤੇ ਟੀਮ ਮਾਲਿਕਾਂ ਨੇ ਕਾਫੀ ਪੈਸੇ ਖਰਚ ਕੀਤੇ। ਕਈ ਖਿਡਾਰੀਆਂ ਦੀ ਨਿਲਾਮੀ 'ਚ ਕਰੋੜਾਂ ਰੁਪਏ ਦੀ ਵੱਡੀ ਰਕਮ ਮਿਲੀ ਪਰ ਕੁਝ ਖਿਡਾਰੀ ਇਸ ਤਰ੍ਹਾਂ ਦੇ ਸਨ ਜੋ ਬੇਸ ਪ੍ਰਾਈਜ 'ਚ ਵਿੱਕ ਕੇ ਵੀ ਸੁਰਖੀਆਂ 'ਚ ਆ ਗਏ।
ਇਸ ਦੌਰਾਨ ਹੀ ਇਕ ਖਿਡਾਰੀ ਹਰਿਆਣਾ ਦਾ ਚੇਤਨ ਬਿਸ਼ਨੋਈ ਨੂੰ ਜਿਸ ਨੂੰ ਉਸ ਦੇ ਬੇਸ ਪ੍ਰਾਈਜ 20 ਲੱਖ ਦੀ ਕੀਮਤ 'ਤੇ ਚੇਨਈ ਟੀਮ ਨੇ ਖਰੀਦਿਆ ਹੈ। ਦਰਅਸਲ ਚੇਤਨ ਹਰਿਆਣਾ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਭਜਨ ਲਾਲ ਦਾ ਪੋਤਾ ਅਤੇ ਹਿਸਾਲ ਦੇ ਸਾਂਸਦ ਕੁਲਦੀਪ ਬਿਸ਼ਨੋਈ ਦਾ ਬੇਟਾ ਹੈ।
ਚੇਤਨ 2 ਸਾਲ ਤੋਂ ਹਰਿਆਣਾ ਦੀ ਰਣਜੀ ਟੀਮ 'ਚ ਸ਼ਾਮਲ ਹੈ। 23 ਸਾਲਾਂ ਇਕ ਖਿਡਾਰੀ ਦੀ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਚੇਤਨ ਹੁਣ ਤੱਕ ਕੁਲ 28 ਪਹਿਲੀ ਸ਼੍ਰੇਣੀ ਮੈਚ, 7 ਲਿਸਟ ਏ ਮੈਚ ਅਤੇ 14 ਟੀ-20 ਮੈਚ ਖੇਡ ਚੁੱਕਾ ਹੈ।
ਚੇਤਨ ਤੋਂ ਇਲਾਵਾ ਇਕ ਹੋਰ ਨੌਜਵਾਨ ਕ੍ਰਿਕਟਰ ਹੈ ਜੋ ਨਿਲਾਮੀ ਤੋਂ ਬਾਅਦ ਕਾਫੀ ਚਰਚਾ 'ਚ ਰਿਹਾ ਹੈ। ਉਹ ਖਿਡਾਰੀ ਕੋਈ ਹੋਰ ਨਹੀਂ ਜਦਕਿ ਦੇਸ਼ ਦਾ ਸਭ ਤੋਂ ਅਮੀਰ ਬਿਜਨਸਮੈਨ 'ਚੋਂ ਇਕ ਹੈ ਕੁਮਾਰ ਮੰਗਲਮ ਬਿਰਲਾ ਦਾ ਬੇਟਾ ਆਰਯਮਾਨ ਬਿਰਲਾ ਹੈ। ਨਿਲਾਮੀ 'ਚ ਆਰਯਮਾਨ ਨੂੰ ਰਾਜਸਥਾਨ ਦੀ ਟੀਮ ਨੇ 30 ਲੱਖ ਰੁਪਏ 'ਚ ਖਰੀਦਿਆ ਹੈ।