ਥਾਈਲੈਂਡ ਵਿਰੁੱਧ ਸ਼ੇਤਰੀ ਦਾ ਗੋਲ ਏਸ਼ੀਆ ਕੱਪ ਦੇ 10 ਬੈਸਟ ਗੋਲਾਂ ''ਚੋਂ ਇਕ
Friday, Jan 18, 2019 - 10:16 PM (IST)

ਨਵੀਂ ਦਿੱਲੀ— ਥਾਈਲੈਂਡ ਵਿਰੁੱਧ ਭਾਰਤ ਦੀ 4-1 ਨਾਲ ਜਿੱਤ ਵਿਚ ਸੁਨੀਲ ਸ਼ੇਤਰੀ ਦਾ ਦੂਜਾ ਗੋਲ ਏਸ਼ੀਆ ਕੱਪ ਦੇ ਗਰੁੱਪ ਗੇੜ 'ਚ 10 ਬੈਸਟ ਗੋਲਾਂ ਵਿਚੋਂ ਇਕ ਨਾਮਜ਼ਦ ਕੀਤਾ ਗਿਆ ਹੈ। ਫੁੱਟਬਾਲ ਪ੍ਰੇਮੀਆਂ ਨੂੰ ਏਸ਼ੀਆਈ ਫੁੱਟਬਾਲ ਸੰਘ ਦੀ ਵੈੱਬਸਾਈਟ 'ਤੇ ਜਾ ਕੇ ਬੈਸਟ ਗੋਲ ਲਈ ਵੋਟ ਕਰਨ ਨੂੰ ਕਿਹਾ ਗਿਆ ਹੈ। ਸ਼ੇਤਰੀ ਦਾ 105 ਮੈਚਾਂ ਵਿਚ ਭਾਰਤ ਲਈ ਇਹ 67ਵਾਂ ਗੋਲ ਸੀ। ਉਹ ਸਰਗਰਮ ਫੁੱਟਬਾਲਰਾਂ 'ਚ ਸਭ ਤੋਂ ਵੱਧ ਗੋਲ ਕਰਨ ਵਾਲੇ ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਦੁਨੀਆ ਦਾ ਦੂਜਾ ਫੁੱਟਬਾਲਰ ਬਣ ਗਿਆ। ਉਸ ਨੇ ਲਿਓਨਿਲ ਮੇਸੀ (128 ਮੈਚਾਂ 'ਚ 65 ਗੋਲ) ਨੂੰ ਪਛਾੜਿਆ। ਰੋਨਾਲਡੋ ਦੇ 154 ਮੈਚਾਂ ਵਿਚ 85 ਗੋਲ ਹਨ।