ਸ਼ਤਰੰਜ ਓਲੰਪੀਆਡ 'ਚ ਤਮਗਾ ਜੇਤੂ ਭਾਰਤੀ ਟੀਮਾਂ ਲਈ ਤਾਮਿਲਨਾਡੂ ਸਰਕਾਰ ਨੇ ਕੀਤਾ ਵੱਡਾ ਐਲਾਨ

Wednesday, Aug 10, 2022 - 03:57 PM (IST)

ਚੇਨਈ (ਏਜੰਸੀ)- ਭਾਰਤ ਬੀ ਅਤੇ ਭਾਰਤ ਏ ਮਹਿਲਾ ਟੀਮਾਂ ਨੂੰ ਫਿਡੇ 44ਵੇਂ ਸ਼ਤਰੰਜ ਓਲੰਪੀਆਡ 'ਚ ਕਾਂਸੀ ਤਮਗਾ ਜਿੱਤਣ 'ਤੇ ਤਾਮਿਲਨਾਡੂ ਸਰਕਾਰ 1 ਕਰੋੜ ਰੁਪਏ ਦਾ ਨਕਦ ਇਨਾਮ ਦੇਵੇਗੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ।

ਇਹ ਵੀ ਪੜ੍ਹੋਂ: ਸਚਿਨ ਤੇਂਦੁਲਕਰ ਨੇ ਬੰਨ੍ਹੀ 'ਪਗੜੀ', ਵੀਡੀਓ ਸਾਂਝੀ ਕਰ ਦੱਸਿਆ ਕਿਸ ਦੇ ਵਿਆਹ ਦੀ ਚੱਲ ਰਹੀ ਤਿਆਰੀ

ਫਿਡੇ ਸ਼ਤਰੰਜ ਓਲੰਪੀਆਡ ਇੱਥੇ ਮਮੱਲਾਪੁਰਮ ਵਿਖੇ ਆਯੋਜਿਤ ਕੀਤਾ ਗਿਆ ਸੀ ਜੋ 28 ਜੁਲਾਈ ਤੋਂ 9 ਅਗਸਤ ਤੱਕ ਚੱਲਿਆ। ਭਾਰਤ ਬੀ ਟੀਮ ਨੇ ਓਪਨ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ, ਜਦਕਿ ਭਾਰਤ ਏ ਮਹਿਲਾ ਟੀਮ ਨੇ ਵੀ ਕਾਂਸੀ ਦਾ ਤਮਗਾ ਜਿੱਤਿਆ। ਇੱਕ ਬਿਆਨ ਵਿੱਚ ਮੁੱਖ ਮੰਤਰੀ ਸਟਾਲਿਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਟੀਮਾਂ ਨੇ ਦੇਸ਼ ਦਾ ਮਾਣ ਵਧਾਇਆ ਹੈ।\

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News