ਸ਼ਤਰੰਜ : ਸ਼੍ਰੀਸਵਨ, ਹਰੀਕ੍ਰਿਸ਼ਣਾ ਅਤੇ ਅਨੁਜ ''ਤੇ ਹੋਣਗੀਆਂ ਨਜ਼ਰਾਂ
Tuesday, Jul 23, 2019 - 11:21 PM (IST)

ਸਪੇਨ (ਨਿਕਲੇਸ਼ ਜੈਨ)— ਬਾਰਸੀਲੋਨਾ ਸਪੇਨ 'ਚ 45ਵੀਂ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਸ਼ੁੱਭ-ਆਰੰਭ ਹੋ ਗਿਆ ਅਤੇ ਇਸ ਵਾਰ ਭਾਰਤੀ ਖਿਡਾਰੀਆਂ ਵਿਚ 3 ਨੰਨ੍ਹੇ ਅਜਿਹੇ ਸਿਤਾਰਿਆਂ 'ਤੇ ਨਜ਼ਰਾਂ ਹੋਣਗੀਆਂ, ਜਿਹੜੇ ਇੰਟਰਨੈਸ਼ਨਲ ਮਾਸਟਰ ਜਾਂ ਗ੍ਰੈਂਡ ਮਾਸਟਰ ਬਣਨ ਦੀ ਲਾਈਨ ਵਿਚ ਹਨ। ਪ੍ਰਤੀਯੋਗਿਤਾ ਵਿਚ 22 ਦੇਸ਼ਾਂ ਦੇ 100 ਚੋਣਵੇਂ ਖਿਡਾਰੀ ਹਿੱਸਾ ਲੈ ਰਹੇ ਹਨ। ਪ੍ਰਤੀਯੋਗਿਤਾ ਦਾ ਟਾਪ ਸੀਡ ਯੂਕ੍ਰੇਨ ਦਾ ਵਲਾਦੀਮੀਰ ਬਕਲਨ ਹੈ। ਭਾਰਤੀ ਖਿਡਾਰੀਆਂ ਵਿਚ ਫਿਡੇ ਮਾਸਟਰ 13 ਸਾਲਾ ਐੱਮ. ਸ਼੍ਰੀਸਵਨ ਨੂੰ 7ਵਾਂ ਦਰਜਾ ਦਿੱਤਾ ਗਿਆ ਹੈ, ਜਦਕਿ 18 ਸਾਲਾ ਇੰਟਰਨੈਸ਼ਨਲ ਮਾਸਟਰ ਹਰੀਕ੍ਰਿਸ਼ਣਾ ਆਰ. ਏ. ਨੂੰ 12ਵਾਂ ਅਤੇ 15 ਸਾਲਾ ਫਿਡੇ ਮਾਸਟਰ ਅਨੁਜ ਸ਼੍ਰੀਵਾਤਰੀ ਨੂੰ 15ਵਾਂ ਦਰਜਾ ਦਿੱਤਾ ਗਿਆ ਹੈ। ਪਹਿਲੇ ਰਾਊਂਡ ਵਿਚ ਤਿੰਨਾਂ ਖਿਡਾਰੀਆਂ ਨੇ ਆਪਣੇ-ਆਪਣੇ ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਹੈ। ਪ੍ਰਤੀਯੋਗਿਤਾ ਵਿਚ ਹਰ ਦਿਨ 'ਚ ਇਕ ਰਾਊਂਡ ਖੇਡਿਆ ਜਾਵੇਗਾ ਅਤੇ ਆਖਰੀ 9ਵਾਂ ਰਾਊਂਡ 30 ਜੁਲਾਈ ਨੂੰ ਖੇਡਿਆ ਜਾਵੇਗਾ।