ਸ਼ਤਰੰਜ : ਈਰਾਨ ਦੇ ਅਮੀਨ ਤਬਾਤਬਾਈ ਨੇ ਬਣਾਈ ਬੜ੍ਹਤ

09/24/2021 2:06:49 AM

ਸ਼ਾਰਜਾਹ (ਯੂ. ਏ. ਈ.) (ਨਿਕਲੇਸ਼ ਜੈਨ)- ਸ਼ਾਰਜਾਹ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 6ਵੇਂ ਰਾਊਂਡ ਵਿਚ ਈਰਾਨ ਦੇ ਅਮੀਨ ਤਬਾਤਬਾਈ ਨੇ ਯੂ. ਏ. ਈ. ਦੇ ਸਲੇਮ ਏ. ਆਰ. ਸਾਲੇਹ ਨੂੰ ਸਫੈਦ ਮੋਹਰਿਆਂ ਨਾਲ ਖੇਡ ਕੇ ਹਰਾਉਂਦੇ ਹੋਏ ਪ੍ਰਤੀਯੋਗਿਤਾ ਵਿਚ5 ਅੰਕਾਂ ਨਾਲ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ। ਕਾਰੋ ਕਾਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਅਮੀਨ ਨੇ 66 ਚਾਲਾਂ ਵਿਚ ਐਂਡਗੇਮ ਵਿਚ ਜਿੱਤ ਹਾਸਲ ਕੀਤੀ। ਦੂਜੇ ਬੋਰਡ ਤੋਂ ਚੌਥੇ ਬੋਰਡ ਤੱਕ ਕੋਈ ਜਿੱਤ ਦਰਜ ਨਹੀਂ ਕਰ ਸਕਿਆ। ਦੂਜੇ ਬੋਰਡ 'ਤੇ ਸਭ ਤੋਂ ਅੱਗੇ ਚੱਲ ਰਹੇ ਭਾਰਤ ਦੇ ਐੱਸ. ਐੱਲ. ਨਾਰਾਇਣਨ ਨੇ ਅਜਰਬੈਜਾਨ ਦੇ ਅਕਾਰਡਿਸ਼ ਨਾਈਡਿਸ਼ ਨਾਲ ਬਾਜ਼ੀ ਡਰਾਅ ਖੇਡੀ। ਦੋਵਾਂ ਵਿਚਾਲੇ ਰਾਏ ਲੋਪੇਜ ਓਪਨਿੰਗ ਵਿਚ ਹੋਇਆ ਮੁਕਾਬਲਾ 31 ਚਾਲਾਂ ਵਿਚ ਡਰਾਅ ਰਿਹਾ ਜਦਕਿ ਤੀਜੇ ਬੋਰਡ 'ਤੇ ਜਾਰਜੀਆ ਦੇ ਮਿਖਿਲ ਮਚੇਡਿਲਸ਼੍ਰਿਵਲੀ ਨੇ ਕਜ਼ਾਕਿਸਤਾਨ ਦੇ ਰੀਨਾਤ ਜੁਮਾਬਯੇਵ ਨਾਲ ਡਰਾਅ ਖੇਡਿਆ।

ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ

ਹੋਰਨਾਂ ਭਾਰਤੀ ਖਿਡਾਰੀਆਂ ਵਿਚ ਅਧਿਬਨ ਭਾਸਕਰਨ ਨੇ ਹਮਵਤਨ ਅਰਜੁਨ ਐਰਗਾਮੀ ਨਾਲ ਤੇ ਅਭਿਜੀਤ ਗੁਪਤਾ ਨੇ ਜਰਮਨੀ ਦੇ ਨਿਸਿਪੇਯਾਨੂ ਡਿਏਟਰ ਨਾਲ ਬਾਜ਼ੀ ਡਰਾਅ ਖੇਡੀ। 6 ਰਾਊਂਡ ਤੋਂ ਬਾਅਦ ਈਰਾਨ ਦਾ ਅਮੀਨ ਤਬਾਤਬਾਈ 5 ਅੰਕ ਬਣਾ ਕੇ ਪਹਿਲੇ, 4.5 ਅੰਕਾਂ ਨਾਲ ਭਾਰਤ ਦਾ ਐੱਸ. ਐੱਲ. ਨਾਰਾਇਣਨ, ਕਜ਼ਾਕਿਸਤਾਨ ਦਾ ਚਿਨਾਤ ਜੁਮਾਬਯੇਵ, ਜਾਰਜੀਆ ਦਾ ਮਿਖਿਲ ਮਚੇਡਿਲਸ਼੍ਰਿਵਲੀ, ਅਜਰਬੈਜਾਨ ਦਾ ਅਕਾਰਡਿਸ਼ ਨਾਈਡਿਸ਼ ਤੇ ਯੂਕ੍ਰੇਨ ਦਾ ਐਲਜਨੋਂਵ ਪਾਵੇਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ।

ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News