ਸ਼ਤਰੰਜ : ਜੂ ਵੇਂਜੂਨ ਨੇ ਗੋਰਯਾਚਕਿਨਾ ਨੂੰ ਹਰਾ ਕੇ ਬਣਾਈ ਬੜ੍ਹਤ

Friday, Jan 10, 2020 - 01:15 AM (IST)

ਸ਼ਤਰੰਜ : ਜੂ ਵੇਂਜੂਨ ਨੇ ਗੋਰਯਾਚਕਿਨਾ ਨੂੰ ਹਰਾ ਕੇ ਬਣਾਈ ਬੜ੍ਹਤ

ਸ਼ੰਘਾਈ (ਨਿਕਲੇਸ਼ ਜੈਨ)- ਫਿਡੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2020 ਦੇ ਚੌਥੇ ਰਾਊਂਡ ਵਿਚ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ ਨੇ ਰੂਸ ਦੀ ਅਲੈਕਸਾਂਦ੍ਰਾ ਗੋਰਯਾਚਕਿਨਾ ਨੂੰ ਹਰਾ ਕੇ 2.5-1.5 ਨਾਲ ਬੜ੍ਹਤ ਹਾਸਲ ਕਰ ਲਈ ਹੈ।  ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਜੂ ਵੇਂਜੂਨ ਨੇ ਸਲਾਵ ਡਿਫੈਂਸ ਵਿਚ ਸ਼ੁਰੂਆਤ ਤੋਂ ਹੀ ਦਬਾਅ ਬਣਾਈ ਰੱਖਿਆ। ਇਕ ਸਮੇਂ ਦੋਵੇਂ ਖਿਡਾਰਨਾਂ ਇਕ ਹੋਰ ਡਰਾਅ ਵੱਲ ਵਧਦੀਆਂ ਨਜ਼ਰ ਆ ਰਹੀਆਂ ਸਨ ਪਰ ਲਗਾਤਾਰ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਖੇਡ ਦੀ 50ਵੀਂ ਚਾਲ ਵਿਚ ਜਿਵੇਂ ਹੀ ਵਜ਼ੀਰ ਦੇ ਐਂਡਗੇਮ ਵਿਚ ਗੋਰਯਾਚਕਿਨਾ ਨੇ ਵਜ਼ੀਰ ਨੂੰ ਖੇਡ ਵਿਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਤਾਂ ਇਹ ਉਸ ਦੀ ਵੱਡੀ ਭੁੱਲ ਸਾਬਤ ਹੋਈ ਅਤੇ ਜੂ ਨੇ ਆਪਣੇ ਰਾਜਾ ਦੀ ਬਿਹਤਰ ਸਥਿਤੀ ਦਾ ਫਾਇਦਾ ਚੁੱਕਦੇ ਹੋਏ 63 ਚਾਲਾਂ ਵਿਚ ਮੁਕਾਬਲਾ ਆਪਣੇ ਨਾਂ ਕਰ ਲਿਆ।

PunjabKesari


author

Gurdeep Singh

Content Editor

Related News