ਸ਼ਤਰੰਜ : ਜਾਨ ਡੂਡਾ ਪਹੁੰਚਿਆ ਫਾਈਨਲ ''ਚ, ਹੁਣ ਰੂਸ ਦੇ ਗ੍ਰੀਸਚੁਕ ਨਾਲ ਟੱਕਰ

11/15/2019 12:30:19 AM

ਹਮਬਰਗ (ਜਰਮਨੀ) (ਨਿਕਲੇਸ਼ ਜੈਨ)— ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਦੇ ਦੂਜੇ ਸੈਮੀਫਾਈਨਲ ਵਿਚ ਰੂਸ ਦੇ ਡੇਨੀਅਲ ਡੂਬੋਵ ਨੂੰ ਹਰਾਉਂਦਿਆਂ ਪੋਲੈਂਡ ਦੇ ਜਾਨ ਡੂਡਾ ਵੀ ਫਾਈਨਲ ਵਿਚ ਪ੍ਰਵੇਸ਼ ਕਰ ਗਏ ਹਨ। ਜਾਨ ਦੀ ਖੇਡ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੈ ਜਦੋਂ ਉਹ ਇਸ ਪੱਧਰ ਦੇ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ।
ਦੂਜੇ ਸੈਮੀਫਾਈਨਲ ਦੇ ਦੋਵੇਂ ਕਲਾਸੀਕਲ ਮੁਕਾਬਲੇ ਡਰਾਅ ਰਹਿਣ ਤੋਂ ਬਾਅਦ ਟਾਈਬ੍ਰੇਕ ਦੇ ਮੁਕਾਬਲੇ ਖੇਡੇ ਗਏ। ਸਭ ਤੋਂ ਪਹਿਲਾਂ 25 ਮਿੰਟ ਪ੍ਰਤੀ ਖਿਡਾਰੀ ਅਤੇ 10 ਸੈਕੰਡ ਹਰ ਚਾਲ ਦੀ ਬੜ੍ਹਤ ਦੇ ਨਾਲ ਹੌਲੇ ਰੈਪਿਡ ਦੇ 2 ਮੁਕਾਬਲੇ ਖੇਡੇ  ਗਏ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਡੇਨੀਅਲ ਡੂਬੋਵ ਨੇ ਜਿੱਤ ਕੇ 2-1 ਦੀ ਬੜ੍ਹਤ ਬਣਾਈ ਪਰ ਦੂਜੇ ਮੈਚ ਵਿਚ ਜਾਨ ਨੇ ਮੈਚ ਜਿੱਤ ਕੇ ਸਕੋਰ 2-2 ਕਰ ਦਿੱਤਾ। ਉਸ ਤੋਂ ਬਾਅਦ 10 ਮਿੰਟ ਪ੍ਰਤੀ ਖਿਡਾਰੀ ਅਤੇ 10 ਸੈਕੰਡ ਹਰ ਚਾਲ ਦੀ ਬੜ੍ਹਤ  ਨਾਲ ਤੇਜ਼ ਰੈਪਿਡ ਦੇ 2 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚੋਂ ਪਹਿਲਾ ਮੁਕਾਬਲਾ ਡਰਾਅ ਰਿਹਾ ਅਤੇ ਸਕੋਰ 2.5-2.5 ਹੋ ਗਿਆ। ਆਖਿਰਕਾਰ ਆਖਰੀ ਮੁਕਾਬਲੇ ਵਿਚ ਨਤੀਜਾ ਨਿਕਲਿਆ ਅਤੇ ਪੋਲੈਂਡ ਦਾ ਜੂਨ ਡੂਡਾ ਜਿੱਤ ਕੇ 3.5-2.5 ਦੇ ਸਕੋਰ  ਨਾਲ ਫਾਈਨਲ ਵਿਚ ਪਹੁੰਚ ਗਿਆ। ਹੁਣ ਫਾਈਨਲ ਵਿਚ ਜਾਨ ਡੂਡਾ ਦਾ ਸਾਹਮਣਾ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਹੋਵੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ਵਿਚ ਫਰਾਂਸ ਦੇ ਮੈਕਿਸਮ ਲਾਗ੍ਰੇਵ ਨੂੰ 1.5-0.5 ਦੇ ਸਕੋਰ ਨਾਲ ਹਰਾਇਆ।


Gurdeep Singh

Content Editor

Related News