ਸ਼ਤਰੰਜ : ਭਾਰਤ ਦੇ ਹਰੀਕ੍ਰਿਸ਼ਣਾ ਤੇ ਅਨੁਜ ਰਹੇ ਚੋਟੀ ਦੇ 10 ''ਚ

07/31/2019 8:21:28 PM

ਬਾਰਸੀਲੋਨਾ (ਨਿਕਲੇਸ਼ ਜੈਨ)—ਸਪੇਨ 'ਚ ਸਮਾਪਤ ਹੋਈ ਵੱਕਾਰੀ 45ਵੀਂ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਰੂਸ ਦੇ ਗ੍ਰੈਂਡ ਮਾਸਟਰ ਸੇਰਗੀ ਵੋਲੋਕੋਵ ਨੇ ਆਪਣੇ ਨਾਂ ਕਰ ਲਿਆ। ਅਸਲ 'ਚ ਪਹਿਲੇ ਸਥਾਨ ਲਈ 7 ਅੰਕਾਂ 'ਤੇ 3 ਖਿਡਾਰੀਆਂ ਵਿਚ ਟਾਈ ਅੰਕ ਹੋਇਆ ਪਰ ਟਾਈਬ੍ਰੇਕ ਦੇ ਆਧਾਰ 'ਤੇ ਸੇਰਗੀ ਪਹਿਲੇ ਸਥਾਨ 'ਤੇ ਰਿਹਾ। ਦੂਸਰੇ ਸਥਾਨ 'ਤੇ ਅਜ਼ਰਬੈਜਾਨ ਦਾ ਨਾਮੀਗ ਗੁਲੀਏਵ ਅਤੇ ਤੀਜੇ ਸਥਾਨ 'ਤੇ ਅਮਰੀਕਾ ਦਾ ਸਟੂਅਰਟ ਰੋਵੇਨ ਰਿਹਾ। ਭਾਰਤ ਦੇ 2 ਨੌਜਵਾਨ ਖਿਡਾਰੀ ਹਰੀਕ੍ਰਿਸ਼ਣਾ ਅਤੇ ਅਨੁਜ ਸ਼੍ਰੀਵਾਤਰੀ 6.5 ਅੰਕ ਬਣਾ ਕੇ ਸਾਂਝੇ ਤੌਰ 'ਤੇ ਚੌਥੇ ਤੇ ਟਾਈਬ੍ਰੇਕ ਦੇ ਆਧਾਰ 'ਤੇ ਕ੍ਰਮਵਾਰ 6ਵੇਂ ਅਤੇ 9ਵੇਂ ਸਥਾਨ 'ਤੇ ਰਹੇ। ਹੋਰ ਭਾਰਤੀ ਖਿਡਾਰੀਆਂ ਵਿਚੋਂ ਪ੍ਰਤੀਯੋਗਿਤਾ ਵਿਚ ਚੋਟੀ ਦਾ ਭਾਰਤੀ ਖਿਡਾਰੀ ਸ਼੍ਰੀਸਵਨ ਐੱਮ. ਆਖਰੀ ਰਾਊਂਡ ਹਾਰ ਕੇ 21ਵੇਂ ਸਥਾਨ 'ਤੇ ਰਿਹਾ।


Gurdeep Singh

Content Editor

Related News