ਸ਼ਤਰੰਜ : ਕਾਰਲਸਨ ਤੇ ਵੇਸਲੀ ਸੋ ਨੇ ਬਣਾਈ ਬੜ੍ਹਤ

Tuesday, Oct 29, 2019 - 09:57 PM (IST)

ਸ਼ਤਰੰਜ : ਕਾਰਲਸਨ ਤੇ ਵੇਸਲੀ ਸੋ ਨੇ ਬਣਾਈ ਬੜ੍ਹਤ

ਓਸਲੋ (ਨਾਰਵੇ) (ਨਿਕਲੇਸ਼ ਜੈਨ)— ਫਿਡੇ ਫਿਸ਼ਰ ਰੈਂਡਮ ਸ਼ਤਰੰਜ ਵਿਸ਼ਵ ਚੈਂਪੀਅਨਸ਼ਿਪ-2019 ਦੇ ਦੂਜੇ ਦਿਨ ਮੋਹਰਿਆਂ ਦੀ ਬਦਲੀ ਹੋਈ ਸਥਿਤੀ ਵਿਚ ਜਦੋਂ ਖੇਡ ਸ਼ੁਰੂ ਹੋਈ ਤਾਂ ਦੋਵਾਂ ਸੈਮੀਫਾਈਨਲਜ਼ 'ਚ ਸਕੋਰ ਬਰਾਬਰ ਸੀ। ਨਾਰਵੇ ਦੇ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਫਾਬਿਆਨੋ ਕਾਰੂਆਨਾ 1-1 ਜਿੱਤ ਨਾਲ 1-1 ਅੰਕ 'ਤੇ ਸਨ ਤੇ ਦੂਜੇ ਪਾਸੇ ਅਮਰੀਕਾ ਦੇ ਵੇਸਲੀ ਸੋ ਤੇ ਰੂਸ ਦੇ ਇਯਾਨ ਨੇਪੋਮਨਿਆਚੀ ਦੋਵੇਂ ਮੁਕਾਬਲੇ ਡਰਾਅ ਖੇਡ ਕੇ 1-1 ਅੰਕ 'ਤੇ ਸਨ।
ਦੂਜੇ ਦਿਨ ਹੋਏ 2 ਰੈਪਿਡ ਮੁਕਾਬਲਿਆਂ 'ਚ ਮੌਜੂਦਾ ਵਿਸ਼ਵ ਕਲਾਸੀਕਲ ਚੈਂਪੀਅਨ ਮੈਗਨਸ ਕਾਰਲਸਨ ਨੇ ਫਾਬਿਆਨੋ ਕਾਰੂਆਨਾ ਨੂੰ ਕਾਲੇ ਮੋਹਰਿਆਂ ਨਾਲ ਉਸ ਦੇ ਰਾਜਾ 'ਤੇ ਜ਼ੋਰਦਾਰ ਹਮਲੇ ਦੇ ਨਾਲ 39 ਚਾਲਾਂ 'ਚ ਹਰਾਉਂਦਿਆਂ ਪਹਿਲਾਂ 2-1 ਨਾਲ ਬੜ੍ਹਤ ਬਣਾਈ ਤੇ ਫਿਰ ਸਫੈਦ ਮੋਹਰਿਆਂ ਨਾਲ ਦੂਜੇ ਮੁਕਾਬਲੇ 'ਚ ਡਰਾਅ ਖੇਡਦੇ ਹੋਏ 2.5-1.5 ਨਾਲ ਅੱਗੇ ਹੋ ਗਿਆ।  ਹੁਣ ਤੀਜੇ ਤੇ ਆਖਰੀ ਦਿਨ ਫਾਸਟ ਰੈਪਿਡ ਮਤਲਬ 15-15 ਮਿੰਟ ਦੇ 2 ਮੁਕਾਬਲੇ ਤੇ ਉਸ ਤੋਂ ਬਾਅਦ 3-3 ਮਿੰਟ ਦੇ ਬਲਿਟਜ਼ ਖੇਡੇ ਜਾਣਗੇ ਤੇ ਲੋੜ ਪੈਣ 'ਤੇ ਟਾਈਬ੍ਰੇਕ ਦਾ ਮੁਕਾਬਲਾ ਹੋਵੇਗਾ। ਦੂਜੇ ਸੈਮੀਫਾਈਨਲ 'ਚ ਅਮਰੀਕਾ ਦੇ ਵੇਸਲੀ ਸੋ ਦਾ ਦਿਨ ਰਿਹਾ ਤੇ ਉਸ ਨੇ ਰੂਸ ਦੇ ਇਯਾਨ ਨੇਪੋਮਨਿਆਚੀ ਨੂੰ ਲਗਾਤਾਰ 2 ਮੁਕਾਬਲਿਆਂ 'ਚ ਹਰਾਉਂਦਿਆਂ 3-1 ਨਾਲ ਬੜ੍ਹਤ ਹਾਸਲ ਕਰ ਲਈ ਹੈ। ਹੁਣ ਤੀਜੇ ਦਿਨ ਦੇ ਮੁਕਾਬਲੇ ਇਹ ਤੈਅ ਕਰਨਗੇ ਕਿ ਫਾਈਨਲ ਕੌਣ-ਕੌਣ ਖੇਡੇਗਾ।


author

Gurdeep Singh

Content Editor

Related News