ਸ਼ਤਰੰਜ :15 ਸਾਲ ਦੇ ਨਿਹਾਲ ਨੇ ਅਜਰਬੈਜਾਨ ਦੇ ਸਫਾਰੀਲ ਨੂੰ ਹਰਾਇਆ

Friday, Sep 13, 2019 - 11:50 PM (IST)

ਸ਼ਤਰੰਜ :15 ਸਾਲ ਦੇ ਨਿਹਾਲ ਨੇ ਅਜਰਬੈਜਾਨ ਦੇ ਸਫਾਰੀਲ ਨੂੰ ਹਰਾਇਆ

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)— ਫਿਡੇ ਸ਼ਤਰੰਜ ਵਿਸ਼ਵ ਕੱਪ-2019 ਦੇ ਰਾਊਂਡ-2 ਦੇ ਪਹਿਲੇ ਹੀ ਮੁਕਾਬਲੇ ਵਿਚ ਭਾਰਤ ਦੇ 2 ਖਿਡਾਰੀਆਂ ਨੇ ਸ਼ਾਨਦਾਰ ਜਿੱਤ ਦੇ ਨਾਲ ਅੱਗੇ ਵਧਣ ਦੇ ਆਪਣੇ ਇਰਾਦੇ ਸਾਫ ਕਰ ਦਿੱਤੇ ਹਨ। ਭਾਰਤ ਦੇ 15 ਸਾਲਾ ਸ਼ਤਰੰਜ ਸਿਤਾਰੇ ਨਿਹਾਲ ਸਰੀਨ ਨੇ ਦੂਜੇ ਰਾਊਂਡ ਦੇ ਪਹਿਲੇ ਮੁਕਾਬਲੇ ਵਿਚ ਅਜਰਬੈਜਾਨ ਦੇ ਐਲਤਾਜ ਸਫਾਰੀਲ ਨੂੰ ਇਕਪਾਸੜ ਅੰਦਾਜ਼ ਵਿਚ ਹਰਾਇਆ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਨਿਹਾਲ ਨੇ 37ਵੀਂ ਚਾਲ 'ਤੇ ਜਿੱਤ ਦਰਜ ਕਰ ਲਈ। ਹੁਣ ਨਿਹਾਲ ਨੂੰ ਤੀਜੇ ਰਾਊਂਡ ਵਿਚ ਪਹੁੰਚਣ ਲਈ ਐਲਤਾਜ ਨਾਲ ਕਾਲੇ ਮੋਹਰਿਆਂ ਨਾਲ ਡਰਾਅ ਖੇਡਣਾ ਪਵੇਗਾ।
ਉਥੇ ਹੀ ਭਾਰਤ ਦੇ ਚੋਟੀ ਦੇ ਖਿਡਾਰੀ ਪੇਂਟਾਲਾ ਹਰਿਕ੍ਰਿਸ਼ਣਾ ਨੇ ਵੀ ਰਾਊਂਡ-2 ਦੇ ਪਹਿਲੇ ਮੁਕਾਬਲੇ ਵਿਚ ਰੂਸ ਦੇ ਵਲਾਦੀਮੀਰ ਫੇਡੋਸੀਵ ਨੂੰ ਹਰਾਇਆ। ਕਿਊ. ਜੀ. ਡੀ. ਐਕਸਚੇਂਜ ਵੈਰੀਏਸ਼ਨ ਵਿਚ ਹੋਏ ਇਸ ਮੁਕਾਬਲੇ ਵਿਚ ਆਪਣੇ ਬਿਹਤਰੀਨ ਖੇਡ ਨਾਲ ਹਰਿਕ੍ਰਿਸ਼ਣਾ ਨੇ 54 ਸਾਲਾਂ ਵਿਚ ਜਿੱਤ ਦਰਜ ਕੀਤੀ।
ਵਿਦਿਤ-ਅਧਿਬਨ ਨਾਲ ਖੇਡਿਆ ਡਰਾਅ : ਭਾਰਤ ਦੇ ਹੋਰਨਾਂ ਖਿਡਾਰੀਆਂ ਨੇ ਵਿਦਿਤ  ਗੁਜਰਾਤੀ ਨੇ ਰੂਸ ਦੇ ਅਲੈਗਜ਼ੈਂਡਰ ਰਖਮਨੋਵ ਨਾਲ ਤੇ ਅਧਿਬਨ ਭਾਸਕਰਨ ਨੇ ਚੀਨ ਦੇ ਯੂ ਯਾਂਗੀ ਨਾਲ ਡਰਾਅ ਖੇਡਿਆ ਜਦਕਿ ਅਰਵਿੰਦ ਚਿਦਾਂਬਰਮ ਨੂੰ ਰੂਸ ਦੇ ਤੋਮਸ਼ੇਵੇਸਕੀ ਅਵਜੇਨੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।


author

Gurdeep Singh

Content Editor

Related News