ਚੇਨਈਅਨ ਨੇ AFC ਕੱਪ ਗਰੁੱਪ ਪੜਾਅ ''ਚ ਪ੍ਰਵੇਸ਼ ਕੀਤਾ ਯਕੀਨੀ
Thursday, Mar 14, 2019 - 09:28 AM (IST)

ਅਹਿਮਦਾਬਾਦ— ਭਾਰਤੀ ਸਟ੍ਰਾਈਕਰ ਜੇਜੇ ਲਾਲਪੇਖਲੁਆ ਦੇ ਗੋਲ ਨਾਲ ਚੇਨਈਅਨ ਐੱਫ.ਸੀ. ਨੇ ਕੋਲੰਬੋ ਐੱਫ.ਸੀ. ਨੂੰ ਬੁੱਧਵਾਰ ਨੂੰ ਕੁਆਲੀਫਾਇੰਗ ਪੜਾਅ ਦੇ ਦੂਜੇ ਮੁਕਾਬਲੇ 'ਚ 1-0 ਨਾਲ ਹਰਾ ਕੇ ਏ.ਐੱਫ.ਸੀ. ਕੱਪ ਦੇ ਗਰੁੱਪ ਸਟੇਜ ਦਾ ਟਿਕਟ ਹਾਸਲ ਕਰ ਲਿਆ। ਟੂਰਨਾਮੈਂਟ 'ਚ ਪਹਿਲੀ ਵਾਰ ਖੇਡ ਰਹੀ ਚੇਨਈਅਨ ਦੀ ਟੀਮ ਨੇ 6 ਮਾਰਚ ਨੂੰ ਕੋਲੰਬੋ 'ਚ ਪਹਿਲੇ ਪੜਾਅ ਦੇ ਮੈਚ 'ਚ ਗੋਲਰਹਿਤ ਡਰਾਅ ਖੇਡਿਆ ਸੀ। ਮੈਚ ਦੇ 68ਵੇਂ ਮਿੰਟ 'ਚ ਜੇਜੇ ਨੇ ਗੋਲ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਏ.ਐੱਫ.ਸੀ. ਕੱਪ 'ਚ ਗੋਲ ਕਰਨ ਵਾਲੇ ਉਹ ਟੀਮ ਦੇ ਪਹਿਲੇ ਖਿਡਾਰੀ ਹਨ।