IPL 2020 CSK vs SRH : ਹੈਦਰਾਬਾਦ ਨੇ ਚੇਨਈ ਨੂੰ 7 ਦੌੜਾਂ ਨਾਲ ਹਰਾਇਆ
Friday, Oct 02, 2020 - 11:36 PM (IST)
ਦੁਬਈ– ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਆਖਰੀ ਓਵਰਾਂ ਵਿਚ ਚਮਤਕਾਰ ਨਹੀਂ ਕਰ ਸਕਿਆ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਚੇਨਈ ਤੋਂ ਆਈ. ਪੀ. ਐੱਲ. ਮੁਕਾਬਲਾ ਸ਼ੁੱਕਰਵਾਰ ਨੂੰ 7 ਦੌੜਾਂ ਨਾਲ ਜਿੱਤ ਲਿਆ ਤੇ ਟੂਰਨਾਮੈਂਟ ਵਿਚ ਆਪਣੀ ਦੂਜੀ ਜਿੱਤ ਦਰਜ ਕਰ ਲਈ। ਹੈਦਰਾਬਾਦ ਨੇ ਨੌਜਵਾਨ ਬੱਲੇਬਾਜ਼ ਪ੍ਰਿਯਮ ਗਰਗ (ਅਜੇਤੂ 51) ਤੇ ਅਭਿਸ਼ੇਕ ਸ਼ਰਮਾ (31) ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਉਨ੍ਹਾਂ ਵਿਚਾਲੇ 7ਵੀਂ ਵਿਕਟ ਲਈ 77 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਦੀ ਬਦੌਲਤ 20 ਓਵਰਾਂ ਵਿਚ 5 ਵਿਕਟਾਂ 'ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਰਵਿੰਦਰ ਜਡੇਜੀ ਨੇ 50 ਦੌੜਾਂ ਤੇ ਕਪਤਾਨ ਧੋਨੀ ਨੇ ਅਜੇਤੂ 47 ਦੌੜਾਂ ਬਣਾਈਆਂ ਪਰ ਚੇਨਈ ਦੀ ਟੀਮ 5 ਵਿਕਟਾਂ 'ਤੇ 157 ਦੌੜਾਂ ਤਕ ਹੀ ਪਹੁੰਚ ਸਕੀ।
ਧੋਨੀ ਨੇ 36 ਗੇਂਦਾਂ ਵਿਚ ਅਜੇਤੂ 47 ਦੌੜਾਂ ਬਣਾਈਆਂ ਪਰ ਮੈਚ ਨੂੰ ਅੰਤ ਵਿਚ ਫਿਨਿਸ਼ ਨਹੀਂ ਕਰ ਸਕਿਆ ਤੇ ਉਸਦੀ ਟੀਮ ਨੂੰ ਹਾਰ ਦ ਸਾਹਮਣਾ ਕਰਨਾ ਪਿਆ। ਧੋਨੀ ਦੀ ਹੌਲੀ ਬੱਲੇਬਾਜ਼ੀ ਟੀਮ ਨੂੰ ਆਖਿਰ ਵਿਚ ਭਾਰੀ ਪੈ ਗਈ। ਹੈਦਰਾਬਾਦ ਦੀ ਚਾਰ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਜਦਕਿ ਚੇਨਈ ਨੂੰ 4 ਮੈਚਾਂ ਵਿਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਹੈਦਰਾਬਾਦ ਨੇ ਆਪਣੀਆਂ 4 ਵਿਕਟਾਂ ਸਿਰਫ 69 ਦੌੜਾਂ ਤਕ ਗੁਆ ਦਿੱਤੀਆਂ ਸਨ ਪਰ 19 ਸਾਲ ਦੇ ਪ੍ਰਿਯਮ ਤੇ 20 ਸਾਲ ਦੇ ਅਭਿਸ਼ੇਕ ਨੇ 5ਵੀਂ ਵਿਕਟ ਲਈ ਸਿਰਫ 43 ਗੇਂਦਾਂ 'ਤੇ 77 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਲੜਨ ਲਾਇਕ ਸਕੋਰ 'ਤੇ ਪਹੁੰਚਾ ਦਿੱਤਾ ਜਿਹੜਾ ਅੰਤ ਵਿਚ ਮੈਚ ਜੇਤੂ ਸਾਬਤ ਹੋਇਆ।
ਟੀਮਾਂ ਇਸ ਤਰ੍ਹਾਂ ਹਨ-
ਚੇਨਈ ਸੁਪਰ ਕਿੰਗਜ਼- ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ।
ਸਨਰਾਈਜ਼ਰਜ਼ ਹੈਦਰਾਬਾਦ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।