IPL 2020: ਚੇਨਈ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਅੱਜ, ਵਾਪਸੀ ਕਰਨ ਉਤਰਨਗੇ ਧੋਨੀ ਦੇ ਧੁਨੰਤਰ

Friday, Oct 02, 2020 - 03:04 PM (IST)

IPL 2020: ਚੇਨਈ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਅੱਜ, ਵਾਪਸੀ ਕਰਨ ਉਤਰਨਗੇ ਧੋਨੀ ਦੇ ਧੁਨੰਤਰ

ਦੁਬਈ (ਯੂ.ਐੱਨ.ਆਈ) : ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਧੁਨੰਤਰ ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਹੋਣ ਵਾਲੇ ਆਈ.ਪੀ.ਐੱਲ. ਮੁਕਾਬਲੇ 'ਚ ਵਾਪਸੀ ਕਰਨ ਦੇ ਟੀਚੇ ਨਾਲ ਉਤਰਨਗੇ ਜਦਕਿ ਡੇਵਿਡ ਵਾਰਨਰ ਦੀ ਹੈਦਰਾਬਾਦ ਟੀਮ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗੀ। ਚੇਨੱਈ ਨੂੰ ਪਿਛਲੇ ਦੋ ਮੁਕਾਬਲਿਆਂ 'ਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਟੀਮ ਇਕ ਹਫ਼ਤੇ ਦੀ ਬ੍ਰੇਕ ਤੋਂ ਬਾਅਦ ਆਪਣਾ ਚੌਥਾ ਮੁਕਾਬਲਾ ਖੇਡਣ ਜਾ ਰਹੀ ਹੈ। ਚੇਨੱਈ ਨੂੰ ਦਿੱਲੀ ਕੈਪੀਟਲਸ ਵਿਰੁੱਧ ਪਿਛਲੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਹੈਦਰਾਬਾਦ ਨੇ ਆਪਣੇ ਪਿਛਲੇ ਮੁਕਾਬਲੇ 'ਚ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ ਸੀ। ਹੈਦਰਾਬਾਦ ਨੇ ਇਸ ਤਰ੍ਹਾਂ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਾ ਸਵਾਦ ਚਖਿਆ ਸੀ। 

ਇਹ ਵੀ ਪੜ੍ਹੋ : ਖਿਡਾਰੀ ਪਤੀ ਦੇ ਅਫੇਅਰ ਤੋਂ ਤੰਗ ਆਈ ਪਤਨੀ ਨੇ ਕਤਲ ਲਈ ਦਿੱਤੀ 9.30 ਕਰੋੜ ਦੀ ਸੁਪਾਰੀ, ਇੰਝ ਬਚੀ ਜਾਨ

ਚੇਨੱਈ 3 ਮੈਂਚਾਂ 'ਚੋਂ ਇਕ ਜਿੱਤ ਤੇ ਦੋ ਹਾਰ ਦੇ ਨਾਲ ਦੋ ਅੰਕ ਲੈ ਕੇ ਅੰਕ ਸੂਚੀ 'ਚ ਸਭ ਤੋਂ ਹੇਠਾਂ 8ਵੇਂ ਸਥਾਨ 'ਤੇ ਹੈ ਜਦਕਿ ਹੈਦਰਾਬਾਦ ਵੀ ਇਕ ਜਿੱਤ ਤੇ ਦੋ ਹਾਰ ਦੇ ਨਾਲ 7ਵੇਂ ਨੰਬਰ 'ਤੇ ਹੈ। ਚੇਨੱਈ ਨੇ ਸਾਬਤਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਉਹ ਅਗਲੇ ਦੋ ਮੁਕਾਬਲਿਆਂ 'ਚ ਪਿਛੜ ਗਈ ਤੇ ਆਪਣੀ ਲੈਅ ਗੁਆ ਬੈਠੀ। ਹੈਦਰਾਬਾਦ ਦੀ ਸ਼ੁਰੂਆਤ ਹਾਰ ਦੇ ਨਾਲ ਹੋਈ ਸੀ ਤੇ ਉਸ ਨੂੰ ਪਹਿਲੇ ਮੁਕਾਬਲੇ 'ਚ ਰਾਇਲ ਚੈਲੰਜਰ ਬੈਂਗਲੁਰੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਮੈਚ 'ਚ ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਹਰਾਇਆ ਸੀ ਹਾਲਾਂਕਿ ਪਿਛਲੇ ਮੁਕਾਬਲੇ 'ਚ ਹੈਦਰਾਬਾਦ ਦੇ ਲਗਾਤਾਰ ਦੋ ਮੈਚ ਜਿੱਤ ਚੁੱਕੀ ਦਿੱਲੀ ਨੂੰ ਹਰਾ ਕੇ ਪਹਿਲੀ ਜਿੱਤ ਦਾ ਸਵਾਦ ਚਖਿਆ ਸੀ। 

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਘਰ 'ਚ ਦਾਖ਼ਲ ਹੋ ਹਵਸ ਦੇ ਭੇੜੀਏ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਚੇਨੱਈ ਤੇ ਹੈਦਰਾਬਾਦ ਦੋਵਾਂ ਟੀਮਾਂ ਕੋਲ ਬਿਹਤਰੀਨ ਖਿਡਾਰੀ ਹਨ, ਜਿਹੜੇ ਕਿਸੇ ਵੀ ਟੀਮ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਨ ਪਰ ਚੇਨੱਈ ਦੇ ਸਾਹਮਣੇ ਓਪਨਿੰਗ ਜੋੜੀ ਚਿੰਤਾ ਦਾ ਸਬੱਬ ਬਣੀ ਹੋਈ ਹੈ। ਪਿਛਲੇ ਮੁਕਾਬਲਿਆਂ 'ਚ ਮੁਰਲੀ ਵਿਜੇ ਤੇ ਸ਼ੇਨ ਵਾਟਸਨ ਦੋਵੇਂ ਹੀ ਖਿਡਾਰੀ ਟੀਮ ਨੂੰ ਵੱਡੀ ਸ਼ੁਰੂਆਤ ਦਿਵਾਉਣ 'ਚ ਅਸਫ਼ਲ ਰਹੇ ਹਨ। ਧੋਨੀ ਦੇ ਧੁਨੰਤਰ ਨੂੰ ਜੇਕਰ ਸਮਾਂ ਰਹਿੰਦਿਆਂ ਵਾਪਸੀ ਕਰਨੀ ਹੈ ਤਾਂ ਖ਼ੁਦ ਕਪਤਾਨ ਨੂੰ ਆਪਣੇ ਪ੍ਰਦਰਸ਼ਨ ਨਾਲ ਟੀਮ ਨੂੰ ਉਤਸ਼ਾਹਿਤ ਕਰਨਾ ਪਵੇਗਾ, ਜਿਸ ਦੇ ਲਈ ਉਹ ਜਾਣਿਆ ਜਾਂਦਾ ਹੈ। ਹੈਦਰਾਬਾਦ ਦੀ ਟੀਮ ਪਹਿਲੀ ਜਿੱਤ ਤੋਂ ਉਤਸ਼ਾਹਿਤ ਹੈ ਜਦਕਿ ਚੇਨੱਈ ਦੇ ਖਿਡਾਰੀਆਂ ਦਾ ਮਨੋਬਲ ਦੋ ਮੁਕਾਬਲੇ ਹਾਰ ਜਾਣ ਤੋਂ ਬਾਅਦ ਥੋੜਾ ਡਿੱਗ ਗਿਆ ਹੋਵੇਗਾ। ਅਜਿਹੇ 'ਚ ਚੇਨੱਈ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਿਆ ਲੈਣੀ ਪਵੇਗੀ ਤੇ ਟੀਮ 'ਚ ਜ਼ਰੂਰੀ ਬਦਲਾਅ ਕਰਕੇ ਜਲਦ ਵਾਪਸੀ ਕਰਨੀ ਪਵੇਗੀ। 
ਚੇਨੱਈ ਦੇ ਕਪਤਾਨ ਧੋਨੀ ਤੇ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਸ ਵਿਚਾਲੇ ਨਿਸ਼ਚਿਤ ਤੌਰ 'ਤੇ ਹੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ ਤੇ ਦੋਵੇ ਟੀਮਾਂ ਟੂਰਨਾਮੈਂਟ 'ਚ ਦੂਜੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰਨਗੀਆਂ। 

ਇਹ ਵੀ ਪੜ੍ਹੋ :  ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ


author

Baljeet Kaur

Content Editor

Related News