ਚੇਨਈ ਸਪਾਰਟਨਸ ਨੇ ਪੀ.ਵੀ.ਐੱਲ ਖਿਤਾਬ ਜਿੱਤਿਆ

Saturday, Feb 23, 2019 - 03:56 PM (IST)

ਚੇਨਈ ਸਪਾਰਟਨਸ ਨੇ ਪੀ.ਵੀ.ਐੱਲ ਖਿਤਾਬ ਜਿੱਤਿਆ

ਚੇਨਈ— ਚੇਨਈ ਸਪਾਰਟਨਸ ਨੇ ਕਾਲੀਕਟ ਦੀ ਅਜੇਤੂ ਮੁਹਿੰਮ 'ਤੇ ਰੋਕ ਲਗਾ ਕੇ ਸ਼ੁੱਕਰਵਾਰ ਨੂੰ ਇੱਥੇ ਫਾਈਨਲ 'ਚ 3-0 ਨਾਲ ਜਿੱਤ ਦਰਜ ਕਰਕੇ ਪਹਿਲੀ ਪ੍ਰੋ ਵਾਲੀਬਾਲ ਲੀਗ (ਪੀ.ਵੀ.ਐੱਲ.) ਦਾ ਖਿਤਾਬ ਜਿੱਤਿਆ। ਚੇਨਈ ਨੇ ਇਹ ਮੈਚ 15-11, 15-12, 16-14 ਨਾਲ ਜਿੱਤਿਆ। ਲੀਗ 'ਚ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਅਤੇ ਸਰਵਸ੍ਰੇਸ਼ਠ ਸਪਾਈਕਰ ਰੂਡੀ ਵਰਹੋਫ ਨੇ ਚੇਨਈ ਲਈ 13 ਅੰਕ ਬਣਾਏ। ਕਾਲੀਕਟ ਵੱਲੋਂ ਅਜਿਤ ਲਾਲ ਨੇ ਸਭ ਤੋਂ ਜ਼ਿਆਦਾ 9 ਅੰਕ ਬਣਾਏ। ਪੀ.ਵੀ.ਐੱਲ. ਦਾ ਪਹਿਲਾ ਖਿਤਾਬ ਜਿੱਤਣ ਦੇ ਨਾਲ ਹੀ ਚੇਨਈ ਨੇ ਐੱਫ.ਆਈ.ਵੀ.ਬੀ. ਏਸ਼ੀਆਈ ਪੁਰਸ਼ ਕਲੱਬ ਵਾਲੀਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ।


author

Tarsem Singh

Content Editor

Related News