ਚੇਨਈ ਸਪਾਰਟਨਸ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ
Thursday, Apr 25, 2019 - 09:40 AM (IST)
ਚੇਨਈ— ਚੀਨੀ ਤਾਈਪੇ 'ਚ ਆਯੋਜਿਤ ਏਸ਼ੀਆਈ ਵਾਲੀਬਾਲ ਕਲੱਬ ਚੈਂਪੀਅਨਸ਼ਿਪ 'ਚ ਬੁੱਧਵਾਰ ਨੂੰ ਭਾਰਤ ਦੇ ਚੇਨਈ ਸਪਾਰਟਨਸ ਕਲੱਬ ਨੇ ਹੋ ਚਿਨ ਮਿਨਹ ਸਿਟੀ ਕਲੱਬ ਨੂੰ ਕੁਆਰਟਰ ਫਾਈਨਲ 'ਚ ਹਰਾ ਕੇ ਇਤਿਹਾਸ ਰਚ ਦਿੱਤਾ। ਸਪਾਰਟਨਸ ਏਸ਼ੀਆਈ ਵਾਲੀਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਭਾਰਤੀ ਕਲੱਬ ਬਣ ਗਿਆ ਹੈ।
ਵੀਅਤਨਾਮ ਦੇ ਹੋ ਚਿਨ ਮਿਨਹ ਸਿਟੀ ਕਲੱਬ ਨੂੰ ਸਪਾਰਟਨਸ ਨੇ ਲਗਾਤਾਰ ਤਿੰਨ ਸੈੱਟਾਂ 'ਚ 25-21, 25-18, 25-21 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸਪਾਰਟਨਸ ਵੱਲੋਂ ਨਵੀਨ ਰਾਜਾ ਜੈਕਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 17 ਅੰਕ ਜੁਟਾਏ। ਚੇਨਈ ਸਪਾਰਟਨਸ ਦਾ ਸੈਮੀਫਾਈਨਲ ਮੁਕਾਬਲਾ ਵੀਰਵਾਰ ਨੂੰ ਤਾਈਚੁੰਗ ਬੈਂਕ ਅਤੇ ਸ਼ਹਿਰਦਾਰੀ ਵਾਰਾਮਿਨ ਵਿਚਾਲੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।