ਪੰਜਾਬ ਦੇ ਸਰਕਾਰੀ ਸਕੂਲ ''ਚ ਪੈ ਗਿਆ ਰੌਲਾ, 10ਵੀਂ ਦੇ ਵਿਦਿਆਰਥੀ ਨੇ ਕਰ ''ਤਾ ਵੱਡਾ ਕਾਂਡ
Wednesday, Jan 29, 2025 - 05:28 PM (IST)
ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਸਰਕਾਰੀ ਸਕੂਲ ਵਿਚ ਵੱਡਾ ਹੰਗਾਮਾ ਹੋ ਗਿਆ। ਜਿੱਥੇ ਸਕੂਲ ਦੇ ਬੱਚੇ ਨੂੰ ਨਸ਼ਾ ਕਰਨ ਤੋਂ ਰੋਕਣਾ ਸਕੂਲ ਦੇ ਸਕਿਓਰਿਟੀ ਗਾਰਡ ਨੂੰ ਮਹਿੰਗਾ ਪੈ ਗਿਆ। ਸਕੂਲ 'ਚ ਨਸ਼ੇ ਤੋਂ ਹਟਾਉਣ ਕਾਰਨ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਬਾਹਰੋਂ ਹਥਿਆਰਾਂ ਵਾਲੇ ਨੌਜਵਾਨ ਬੁਲਾ ਕੇ ਸਕਿਓਰਿਟੀ ਗਾਰਡ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਕਾਰਣ ਸਕਿਓਰਿਟੀ ਗਾਰਡ ਜਸਵੀਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਲਹਾਲ ਪੁਲਸ ਨੇ ਸਕੂਲ 'ਚ ਨਸ਼ਾ ਕਰਨ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਅਤੇ ਉਸਦੇ ਸਾਥੀਆਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਰੈੱਡ ਅਲਰਟ, ਪੁਲਸ ਨੇ ਪੂਰੇ ਸ਼ਹਿਰ 'ਚ ਲਗਾਏ ਨਾਕੇ
ਇਸ ਮੌਕੇ ਜ਼ਖਮੀ ਸਕਿਓਰਿਟੀ ਗਾਰਡ ਦੇ ਭਤੀਜੇ ਦਾ ਕਹਿਣਾ ਹੈ ਕਿ ਮੈਨੂੰ ਮੇਰੇ ਚਾਚਾ ਜੀ ਦਾ ਫੋਨ ਆਇਆ ਸੀ ਕਿ ਸਕੂਲ ਦੇ ਬਾਹਰ ਹਥਿਆਰਾਂ ਦੇ ਨਾਲ ਕੁਝ ਨੌਜਵਾਨ ਆਏ ਹਨ, ਜਿਨ੍ਹਾਂ ਨੂੰ ਮੈਂ ਨਸ਼ੇ ਕਰਨ ਤੋਂ ਹਟਾਇਆ ਸੀ ਤਾਂ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਹ ਹਥਿਆਰਾਂ ਵਾਲੇ ਨੌਜਵਾਨ ਮੇਰੇ ਚਾਚੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਫਰਾਰ ਹੋ ਗਏ ਸਨ। ਇਨਾ ਹੀ ਨਹੀਂ ਸਕੂਲ ਦੀਆਂ ਵਿਦਿਆਰਥਣਾ ਅਤੇ ਅਧਿਆਪਕਾਂ ਦਾ ਵੀ ਕਹਿਣਆ ਹੈ ਕਿ ਸਕੂਲ 'ਚ ਬੜੀ ਗੁੰਡਾਗਰਦੀ ਹੁੰਦੀ ਹੈ, ਇੱਥੋਂ ਤਕ ਮੁੰਡੇ ਚਾਕੂ ਅਤੇ ਤਲਵਾਰਾਂ ਲੈ ਕੇ ਸਕੂਲ ਅੰਦਰ ਵੜ ਆਉਂਦੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਤੜਕੇ 4 ਵਜੇ ਹੋ ਗਈ ਵੱਡੀ ਕਾਰਵਾਈ, ਮੈਜਿਸਟ੍ਰੇਟ ਦੀ ਮੌਜੂਦਗੀ 'ਚ ਟੀਮਾਂ ਨੇ ਸਾਂਭਿਆ ਮੋਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e