ਪੰਜਾਬ ਦੇ ਇਸ ਇਲਾਕੇ ''ਚ ਆਇਆ ਤੇਂਦੂਆ, ਮਿੰਟਾਂ ''ਚ ਪੈ ਗਈ ਭਾਜੜਾਂ, ਲੋਕਾਂ ਦੇ ਸੂਤੇ ਸਾਹ
Saturday, Feb 01, 2025 - 12:22 PM (IST)
ਗੜ੍ਹਦੀਵਾਲਾ (ਮੁਨਿੰਦਰ)- ਗੜ੍ਹਦੀਵਾਲਾ ਕਸਬੇ ਦੇ ਕਾਲਰਾ ਰੋਡ ’ਤੇ ਆਬਾਦੀ ਦੇ ਬਿਲਕੁਲ ਨਾਲ ਲੱਗਦੇ ਬੁੱਟਰਾਂ ਦੇ ਡੇਰੇ ਅਤੇ ਖੇਤਾਂ ’ਚ ਇਕ ਤੇਂਦੂਏ ਦੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਤੇਂਦੂਏ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਾਲਤੂ ਕੁੱਤੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਥੇ ਹੋਰ ਕੁੱਤਿਆਂ ਦੇ ਭੌਕਣ ਕਾਰਨ ਤੇਂਦੂਏ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅਨੋਖਾ ਮਾਮਲਾ: ਖ਼ੁਦ ਨੂੰ SHO ਦੱਸ ਵਿਅਕਤੀ ਨੂੰ ਕੀਤਾ ਡਿਜ਼ੀਟਲ ਅਰੈਸਟ, ਫਿਰ ਹੋਇਆ...
ਇਸ ਸਬੰਧੀ ਪ੍ਰਵਾਸੀ ਮਜ਼ਦੂਰ ਧਰਮਪਾਲ ਪੁੱਤਰ ਰਾਜਤ ਰਾਮ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਝੌਂਪੜੀ ਦੇ ਬਾਹਰ ਕੁਝ ਆਵਾਜ਼ ਆਈ ਅਤੇ ਅਚਾਨਕ ਪਾਲਤੂ ਕੁੱਤਿਆਂ ਨੇ ਭੌਕਣਾ ਸ਼ੂਰੁ ਕਰ ਦਿੱਤਾ। ਉਸ ਨੇ ਸੋਚਿਆ ਕਿ ਬਾਹਰ ਸ਼ਾਹਿਦ ਕੋਈ ਚੋਰ ਨਾ ਹੋਵੇ। ਜਦੋਂ ਉਹ ਟਾਰਚ ਲੈ ਕੇ ਬਾਹਰ ਨਿਕਲਿਆ ਤਾਂ ਤੇਂਦੂਏ ਦੇ ਦਹਾੜਨ ਦੀ ਆਵਾਜ਼ ਸੁਣ ਕੇ ਉਹ ਡਰ ਗਿਆ ਅਤੇ ਵਾਪਸ ਆਪਣੀ ਝੁੱਗੀ ’ਚ ਵੜ ਗਿਆ। ਉਸ ਨੇ ਦੱਸਿਆ ਕਿ ਖੇਤ ਦੇ ਮਾਲਕ ਕੁਲਦੀਪ ਸਿੰਘ ਲਾਡੀ ਬੁੱਟਰ ਦੇ ਪਹੁੰਚਣ ’ਤੇ ਹੋਰ ਪ੍ਰਵਾਸੀ ਮਜ਼ਦੂਰਾਂ ਨੇ ਇਕੱਠੇ ਹੋ ਕੇ ਜਦ ਵੇਖਿਆ ਤਾਂ ਉਸ ਦੀ ਝੌਂਪੜੀ ਦੇ ਬਿਲਕੁਲ ਬਾਹਰ ਤੇਂਦੂਏ ਦੇ ਪੈਰਾਂ ਵਰਗੇ ਨਿਸ਼ਾਨ ਪਏ ਹੋਏ ਸਨ ਅਤੇ ਖੇਤਾਂ ’ਚ ਬੀਜੀ ਕਣਕ ਦੀ ਫ਼ਸਲ ’ਚ ਵੀ ਕਿਸੇ ਤੇਂਦੂਏ ਵਰਗੇ ਜਾਨਵਰ ਦੇ ਲੰਘਣ ਦੀ ਪੈੜ ਵੀ ਵੇਖੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ Alert, ਪਵੇਗਾ ਭਾਰੀ ਮੀਂਹ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
ਜੀਵ ਸੁਰੱਖਿਆ ਵਿਭਾਗ ਨੇ ਜੰਗਲੀ ਬਿੱਲਾ ਹੋਣ ਦਾ ਜਤਾਇਆ ਸ਼ੱਕ
ਇਸ ਸਬੰਧੀ ਜਦੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਚਰਨਜੀਤ ਸਿੰਘ ਤੋਂ ਇਸ ਤੇਂਦੂਏ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ ਪਰ ਉਨ੍ਹਾਂ ਨੂੰ ਉਥੇ ਤੇਂਦੂਆ ਹੋਣ ਦੇ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ ਹਨ। ਉਨ੍ਹਾਂ ਨੇ ਮੌਕੇ 'ਤੇ ਪਾਏ ਗਏ ਨਿਸ਼ਾਨ ਤੋਂ ਜੰਗਲੀ ਬਿੱਲਾ ਹੋਣ ਦਾ ਸ਼ੱਕ ਜਤਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਪਿੰਡਾਂ ’ਚ ਤੇਂਦੂਆ ਘੁੰਮਣ ਦੀਆਂ ਅਫ਼ਵਾਹਾਂ ਫ਼ੈਲਾਈਆਂ ਸਨ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀ ਗੋਲ਼ੀ, ਮਿੰਟਾਂ 'ਚ ਪੈ ਗਈਆਂ ਭਾਜੜਾਂ, ਸੋਸ਼ਲ ਮੀਡੀਆ 'ਤੇ ਪੈ ਗਈ ਪੋਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e