ਵਿਸ਼ਵ ਕੱਪ ਦੇ ਮੈਚਾਂ ਲਈ ਚੇਨਈ ਤੇ ਕੋਲਕਾਤਾ ਪਾਕਿਸਤਾਨ ਦੇ ਪਸੰਦੀਦਾ ਸਥਾਨ

Wednesday, Apr 12, 2023 - 06:20 PM (IST)

ਵਿਸ਼ਵ ਕੱਪ ਦੇ ਮੈਚਾਂ ਲਈ ਚੇਨਈ ਤੇ ਕੋਲਕਾਤਾ ਪਾਕਿਸਤਾਨ ਦੇ ਪਸੰਦੀਦਾ ਸਥਾਨ

ਨਵੀਂ ਦਿੱਲੀ, (ਭਾਸ਼ਾ)– ਭਾਰਤ ’ਚ ਇਸ ਸਾਲ ਦੇ ਅੰਤ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਪਾਕਿਸਤਾਨ ਦੀ ਟੀਮ ਚੇਨਈ ਤੇ ਕੋਲਕਾਤਾ ਵਿਚ ਆਪਣੇ ਮੈਚ ਖੇਡ ਸਕਦੀ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਆਪਣੇ ਪਿਛਲੇ ਦੌਰੇ ’ਤੇ ਟੀਮ ਨੇ ਇਸ ਸਥਾਨ ’ਤੇ ਸੁਰੱਖਿਅਤ ਮਹਿਸੂਸ ਕੀਤਾ ਸੀ। ਵਿਸ਼ਵ ਕੱਪ ਦੇ 5 ਅਕਤੂਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸਦੇ 46 ਮੈਚਾਂ ਨੂੰ ਦੇਸ਼ ਦੇ 12 ਸ਼ਹਿਰਾਂ ’ਚ ਖੇਡੇ ਜਾਣ ਦੀ ਸੰਭਾਵਨਾ ਹੈ, ਜਿਸ ’ਚ ਅਹਿਮਦਾਬਾਦ, ਲਖਨਊ, ਮੁੰਬਈ, ਰਾਜਕੋਟ, ਬੈਂਗਲੁਰੂ, ਦਿੱਲੀ, ਇੰਦੌਰ, ਗੁਹਾਟੀ ਤੇ ਹੈਦਰਾਬਾਦ ਸ਼ਾਮਲ ਹਨ।

ਇਹ ਸਮਝਿਆ ਜਾਂਦਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਇਸ ਮੁੱਦੇ ’ਤੇ ਆਈ. ਸੀ. ਸੀ. ਦੇ ਚੋਟੀ ਦੇ ਅਧਿਕਾਰੀਆਂ ਨਾਲ ਚਰਚਾ ਕਰ ਰਿਹਾ ਹੈ। ਇਹ ਮੁੱਦੇ ਹਾਲਾਂਕਿ ਇਕ ਸੰਵੇਦਨਸ਼ੀਲ ਵਿਸ਼ਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਆਈ. ਸੀ. ਸੀ. ਦੇ ਇਕ ਸੂਤਰ ਨੇ ਕਿਹਾ, ‘‘ਕਾਫੀ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਤੇ ਸਰਕਾਰ ਕੀ ਫੈਸਲਾ ਕਰਦੀ ਹੈ ਪਰ ਪਾਕਿਸਤਾਨ ਵਿਸ਼ਵ ਕੱਪ ਦੇ ਆਪਣੇ ਜ਼ਿਆਦਾਤਰ ਮੈਚ ਕੋਲਕਾਤਾ ਤੇ ਚੇਨਈ ਵਿਚ ਖੇਡਣਾ ਪਸੰਦ ਕਰੇਗਾ।’’


author

Tarsem Singh

Content Editor

Related News