ਚੇਲਸੀਆ ਦਾ ਬੌਸ ਤੀਜੀ ਪਤਨੀ ਤੋਂ ਵੀ ਹੋਵੇਗਾ ਵੱਖ

08/09/2017 7:12:50 PM

ਵਿਕਟੋਰੀਆ ਵਾਰਡ— ਚੇਲਸੀਆ ਫੁੱਟਬਾਲ ਕਲੱਬ ਦੇ ਮਾਲਕ (ਬੌਸ) ਰੋਮਨ ਐਬਰੋਮਿਚ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਪਣੀ ਤੀਜੀ ਪਤਨੀ ਤੋਂ ਵੱਖ ਹੋਣਾ ਚਾਹੁੰਦਾ ਹੈ। ਰੋਮਨ ਦਾ ਤੀਜਾ ਵਿਆਹ 10 ਸਾਲ ਪਹਿਲਾਂ ਦਾਸ਼ਾ ਜ਼ੁਹੂਕੋਵਾ ਨਾਲ ਹੋਇਆ ਸੀ। ਇਨ੍ਹਾਂ ਦੋਹਾਂ ਦੇ 2 ਬੱਚੇ ਹਨ। 
ਦੋਹਾਂ ਵੱਲੋਂ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ 'ਚ ਇਨ੍ਹਾਂ ਨੇ ਕਿਹਾ, ''10 ਸਾਲ ਇੱਕਠੇ ਰਹੇ,  ਸਾਡੇ 2 ਬੱਚੇ ਵੀ ਹਨ ਪਰ ਫਿਰ ਵੀ ਵੱਖ ਹੋਣ ਦਾ ਫੈਸਲਾ ਥੋੜ੍ਹਾ ਔਖਾ ਹੈ ਪਰ ਅਸੀਂ ਅੱਗੇ ਵੀ ਚੰਗੇ ਦੋਸਤ, ਮਾਤਾ-ਪਿਤਾ ਅਤੇ  ਦੋਵੇਂ ਹਿੱਸੇਦਾਰੀ ਵਾਲੇ ਪ੍ਰਾਜੈਕਟਾਂ 'ਚ ਬਤੌਰ ਪਾਰਟਨਰ ਕੰਮ ਕਰਦੇ ਰਹਾਂਗੇ। ਅਸੀਂ ਇਕ ਦੂਜੇ ਨਾਲ ਵਾਅਦਾ ਕੀਤਾ ਹੈ ਕਿ ਬੱਚਿਆਂ ਦੀ ਪਰਵਰਿਸ਼ ਵੱਲ ਦੋਵੇਂ ਬਣਦਾ ਧਿਆਨ ਦੇਵਾਂਗੇ। ਮਾਸਕੋ ਸਥਿਤ ਗੈਰਾਜ ਮਿਊਜ਼ੀਅਮ ਆਫ ਕੰਟੈਪਰੇਰੀ ਆਰਟ ਅਤੇ ਸੇਂਟ ਪੀਟਰਸਬਰਗ 'ਚ ਸਥਿਤ ਨਿਊ ਹਾਲੈਂਡ ਆਈਲੈਂਡ ਕਲਚਰਲ ਸੈਂਟਰ ਦੇ ਕੋ-ਫਾਊਂਡਰ ਵੱਜੋਂ ਦੋਵੇਂ ਰਲ ਕੇ ਕੰਮ ਕਰਦੇ ਰਹਾਂਗੇ।''  ਇਸ 50 ਸਾਲਾ ਰਸ਼ੀਅਨ ਐਬਰੋਮਿਚ ਦੀ 7 ਬਿਲੀਅਨ ਪੌਂਡ ਦੀ ਜਾਇਦਾਦ ਹੈ ਅਤੇ ਉਸਦੀ 36 ਸਾਲਾ ਪਤਨੀ ਇਕ ਮੈਗਜ਼ੀਨ ਦੀ ਸੰਪਾਦਕ ਹੈ। ਇਸ ਜੋੜੇ ਦੀ ਆਪਸੀ ਮੁਲਾਕਾਤ ਪਹਿਲੀ ਵਾਰ 2005 'ਚ ਸਪੇਨ 'ਚ ਹੋਏ ਚੇਲਸੀਆ-ਬਾਰਸੀਲੋਨਾ ਮੁਕਾਬਲੇ ਦੇ ਦੌਰਾਨ ਹੋਈ ਸੀ।


Related News