ਉਲੰਪਿਕ ''ਚ ''ਚਮਕੇਗੀ'' ਚੰਡੀਗੜ੍ਹ ਦੀ ਧੀ ਅੰਜੁਮ ਮੌਦਗਿਲ

Saturday, May 18, 2024 - 04:09 PM (IST)

ਉਲੰਪਿਕ ''ਚ ''ਚਮਕੇਗੀ'' ਚੰਡੀਗੜ੍ਹ ਦੀ ਧੀ ਅੰਜੁਮ ਮੌਦਗਿਲ

ਚੰਡੀਗੜ੍ਹ : ਭੋਪਾਲ ਵਿਚ ਚੱਲ ਰਹੇ ਟ੍ਰਾਇਲਾਂ ਦੌਰਾਨ ਟ੍ਰਾਇਲ-3 ਵਿਚ 592 ਅਤੇ ਟ੍ਰਾਇਲ-4 ਵਿਚ 588 ਦੇ ਸਕੋਰ ਨਾਲ ਅੰਜੁਮ ਮੌਦਗਿਲ ਦੀ ਪੈਰਿਸ ਓਲੰਪਿਕ ਵਿਚ ਸ਼ਮੂਲੀਅਤ ਤੈਅ ਹੋ ਗਈ ਹੈ। ਅੰਕਾਂ ਦੇ ਆਧਾਰ ’ਤੇ ਅੰਜੁਮ ਲਈ ਪੈਰਿਸ ਓਲੰਪਿਕ ’ਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਮੌਕੇ ਅੰਜੁਮ ਨੇ ਕਿਹਾ ਕਿ ਲਗਾਤਾਰ ਮਿਹਨਤ ਅਤੇ ਲਗਨ ਨਾਲ ਅਭਿਆਸ ਕਰਕੇ ਹੀ ਉਹ ਇਹ ਮੁਕਾਮ ’ਤੇ ਪੁੱਜੀ ਹੈ। ਜ਼ਿਕਰਯੋਗ ਹੈ ਕਿ ਉਸ ਦੇ ਨਾਲ ਹੀ ਸਿਫਤ ਕੌਰ ਸਮਰਾ ਨੇ ਵੀ ਪੈਰਿਸ ਓਲੰਪਿਕ ’ਚ ਖੇਡਣ ਦਾ ਫ਼ੈਸਲਾ ਕੀਤਾ ਹੈ। ਜਦੋਂ ਕੌਮਾਂਤਰੀ ਨਿਸ਼ਾਨੇਬਾਜ਼ ਅੰਜੁਮ ਨੂੰ ਅਰਜੁਨ ਐਵਾਰਡ ਮਿਲਿਆ ਤਾਂ ਉਸ ਨੇ ਕਿਹਾ ਸੀ ਕਿ ਇਹ ਐਵਾਰਡ ਮੇਰਾ ਨਹੀਂ ਸਗੋਂ ਚੰਡੀਗੜ੍ਹ ਦੇ ਹਰ ਉਸ ਨਿਸ਼ਾਨੇਬਾਜ਼ ਦਾ ਹੈ ਜੋ ਭਾਰਤ ਲਈ ਕੌਮਾਂਤਰੀ ਪੱਧਰ ''ਤੇ ਤਗਮੇ ਲਿਆਉਣ ਦਾ ਸੁਫ਼ਨਾ ਦੇਖਦਾ ਹੈ।


author

Aarti dhillon

Content Editor

Related News