ਪਾਕਿਸਤਾਨ ਕੋਲੋਂ ਹੋ ਗਈ ਵੱਡੀ ਗਲਤੀ, ENG-AUS ਮੈਚ ਦੌਰਾਨ ਚਲਾ''ਤਾ ਭਾਰਤ ਦਾ ਰਾਸ਼ਟਰੀ ਗੀਤ
Saturday, Feb 22, 2025 - 06:51 PM (IST)

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਦਾ ਚੌਥਾ ਮੈਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਇੰਗਲੈਂਡ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਸ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਕ ਅਜਿਹੀ ਘਟਨਾ ਘਟੀ ਜਿਸਨੂੰ ਲੈ ਕੇ ਸੋਸ਼ਲ ਮੀਡੀਆ 'ਚ ਹੰਗਾਮਾ ਮਚਿਆ ਹੋਇਆ ਹੈ।
ਦਰਅਸਲ, ਹਮੇਸ਼ਾ ਦੀ ਤਰ੍ਹਾਂ ਟਾਸ ਤੋਂ ਬਾਅਦ ਇੰਗਲੈਂਡ ਅਤੇ ਐਸਟ੍ਰੇਲੀਆ ਦੀਆਂ ਟੀਮਾਂ ਰਾਸ਼ਟਰੀ ਗੀਤ ਲਈ ਮੈਦਾਨ 'ਤੇ ਪਹੁੰਚੀਆਂ। ਇਹ ਮੈਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ ਅਤੇ ਅਜਿਹੇ 'ਚ ਰਾਸ਼ਟਰੀ ਗੀਤ ਵੀ ਇਨ੍ਹਾਂ ਹੀ ਦੋਵਾਂ ਟੀਮਾਂ ਦਾ ਚਲਣਾ ਚਾਹੀਦਾ ਸੀ ਪਰ ਮੈਚ ਦੇ ਪ੍ਰਬੰਧਕਾਂ ਕੋਲੋਂ ਇਸ ਦੌਰਾਨ ਵੱਡੀ ਗਲਤੀ ਹੋ ਗਈ।
AUS vs ENG ਮੈਚ ਦੌਰਾਨ ਚੱਲ ਗਿਆ ਭਾਰਤ ਦਾ ਰਾਸ਼ਟਰੀ ਗੀਤ
ਮੈਚ ਪ੍ਰਬੰਧਕਾਂ ਨੇ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਸ਼ੁਰੂ ਹੋਣ ਤੋਂ ਕੁਝ ਸਕਿੰਟ ਪਹਿਲਾਂ ਭਾਰਤੀ ਰਾਸ਼ਟਰੀ ਗੀਤ ਚਲਾ ਦਿੱਤਾ, ਜਿਸ ਨੇ ਹੁਣ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਭਾਰਤ ਦਾ ਰਾਸ਼ਟਰੀ ਗੀਤ ਚੱਲਦੇ ਹੀ ਹੰਗਾਮਾ ਹੋ ਗਿਆ। ਦੋਵਾਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਵੱਲ ਦੇਖਦੇ ਰਹੇ। ਇਸ ਘਟਨਾ ਦੀ ਵੀਡੀਓ ਵਾਪਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਇਰਲ ਹੋ ਗਿਆ। ਇਸ ਗਲਤੀ ਤੋਂ ਬਾਅਦ ਪਾਕਿਸਤਾਨ ਦੀ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਲੋਚਨਾ ਹੋ ਰਹੀ ਹੈ। ਪ੍ਰਸ਼ੰਸਕ ਉਸਦਾ ਬਹੁਤ ਮਜ਼ਾਕ ਉਡਾ ਰਹੇ ਹਨ।
🚨 Champions Trophy in Pakistan —
— Megh Updates 🚨™ (@MeghUpdates) February 22, 2025
'Bhikaristan' accidentally played Indian National Anthem during Australia vs England game in Lahore 💥
— ABSOLUTE CINEMA 🔥 pic.twitter.com/pL0yn6tOLM
ਰਾਸ਼ਟਰੀ ਗੀਤ ਦੌਰਾਨ ਸਭ ਤੋਂ ਪਹਿਲਾਂ ਇੰਗਲੈਂਡ ਦਾ ਰਾਸ਼ਟਰੀ ਗੀਤ ਚਲਾਇਆ ਗਿਆ ਅਤੇ ਇਸਨੂੰ ਪੂਰਾ ਕੀਤਾ ਗਿਆ। ਇਸ ਤੋਂ ਬਾਅਦ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਚਲਾਇਆ ਜਾਣਾ ਸੀ ਪਰ ਅਚਾਨਕ ਜ਼ਮੀਨ 'ਤੇ 'ਭਾਰਤ ਭਾਗਿਆ ਵਿਧਾਤਾ...' ਵੱਜਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਭਾਰਤ ਦਾ ਰਾਸ਼ਟਰੀ ਗੀਤ ਬੰਦ ਕਰ ਦਿੱਤਾ ਗਿਆ ਅਤੇ ਫਿਰ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਚਲਾਇਆ ਗਿਆ। ਇਸ ਤੋਂ ਬਾਅਦ ਮਾਮਲਾ ਥੋੜ੍ਹਾ ਸ਼ਾਂਤ ਹੋਇਆ।